ਬਗਦਾਦ ਸਰਕਾਰ ਨੇ ਪਹਿਲੀ ਪਾਤਿਸ਼ਾਹੀ ਗੁਰੂ ਨਾਨਕ ਸਾਹਿਬ ਜੀ ਦੀ ਯਾਦ ‘ਚ ਗੁਰਦੁਆਰਾ ਸਹਿਬ ਦੀ ਉਸਾਰੀ ਲਈ ਦਿੱਤੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਰਾਕ਼ ਦੀ ਰਾਜਧਾਨੀ ਬਗ਼ਦਾਦ ਸਥਿਤ ਗੁਰਦੁਆਰਾ ਪਹਿਲੀ ਪਾਤਿਸ਼ਾਹੀ ਗੁਰੂ ਨਾਨਕ ਸਾਹਿਬ ਉਸਾਰੀ ਲਈ ਉਥੇ ਦੇ ਸੈਰ ਸਪਾਟਾ ਵਿਭਾਗ ਦੇ ਚੈਅਰਮੈਨ ਮਜਿਨ ਅਲ ਇਸਇਕਰ ਵੱਲੋਂ ਲਿਖ਼ਤੀ ਮਨਜ਼ੂਰੀ ਦੇ ਦਿੱਤੀ ਗਈ ਹੈ।ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਬਗਦਾਦ ਦੇ ਬਹਿਲੋਲਸਾਹ ਦਸਤਗੀਰ ਨਾਮੀ ਸੂਫ਼ੀ ਬਿਲਕੁਲ ਨਾਲ 7500 ਸਕਵੇਅਰ ਮੀਟਰ ਜਗਾ ਅਲਾਟ ਕੀਤੀ ਗਈ ਹੈ। ਬਗ਼ਦਾਦ ਵਿਖੇ ਦਜਲਾ ਦੇ ਕਿਨਾਰੇ ਫ਼ਕੀਰ ਬਹਿਲੋਲ ਨਾਲ ਗੁਰੂ ਨਾਨਕ ਸਾਹਿਬ ਜੀ ਦਾ ਮੇਲ ਹੋਇਆ ਸੀ।
Total Views: 332 ,
Real Estate



















