ਹਾਲ ਹੀ ‘ਚ ਆਈ ਫਿਲਮ 12ਵੀਂ ਫੇਲ ਨਾਲ ਸੁਰਖੀਆਂ ਬਟੋਰਨ ਵਾਲੇ ਆਈਪੀਐਸ ਮਨੋਜ ਸ਼ਰਮਾ ਨੂੰ ਹੁਣ ਪ੍ਰਮੋਟ ਕੀਤਾ ਗਿਆ ਹੈ। ਮਨੋਜ ਕੁਮਾਰ ਸ਼ਰਮਾ ਨੂੰ ਮਹਾਰਾਸ਼ਟਰ ਪੁਲਿਸ ਵਿਚ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਤੋਂ ਇੰਸਪੈਕਟਰ ਜਨਰਲ (ਆਈਜੀ) ਵਜੋਂ ਤਰੱਕੀ ਦਿੱਤੀ ਗਈ ਹੈ। ਇਸ ਨੂੰ ਉਸ ਦੇ ਕਰੀਅਰ ਦੀ ਅਹਿਮ ਪ੍ਰਾਪਤੀ ਮੰਨਿਆ ਜਾ ਰਿਹਾ ਹੈ।ਹਾਲ ਹੀ ‘ਚ ਰਿਲੀਜ਼ ਹੋਈ ਫਿਲਮ 12ਵੀਂ ਫੇਲ੍ਹ ਆਈਪੀਐਸ ਮਨੋਜ ਸ਼ਰਮਾ ਦੇ ਜੀਵਨ ਅਤੇ ਸੰਘਰਸ਼ ‘ਤੇ ਆਧਾਰਿਤ ਹੈ। ਇਕ ਬਹੁਤ ਹੀ ਗਰੀਬ ਪਰਿਵਾਰ ਵਿਚੋਂ ਆਏ ਮਨੋਜ ਸ਼ਰਮਾ 12ਵੀਂ ਵਿਚ ਫੇਲ੍ਹ ਹੋਣ ਦੇ ਬਾਵਜੂਦ ਯੂਪੀਐਸਸੀ ਦੀ ਪ੍ਰੀਖਿਆ ਪਾਸ ਕਰਕੇ ਕਿਵੇਂ ਆਈਪੀਐਸ ਅਫਸਰ ਬਣੇ, ਫਿਲਮ ਵਿਚ ਦਿਖਾਇਆ ਗਿਆ ਹੈ।
Total Views: 189 ,
Real Estate





















