ਸੁਰਿੰਦਰ ਪਾਲ / ਅਮਰ ਉਜਾਲਾ ਤੋਂ ਧੰਨਵਾਦ ਸਾਹਿਬ
ਆਪਣੀਆਂ ਸਭਿਆਚਾਰਕ ਰਵਾਇਤਾਂ , ਮਹਿਮਾਨ ਨਿਵਾਜੀ ਅਤੇ ਖੁੱਲ੍ਹੇ ਡੁੱਲ੍ਹੇ ਖਾਣ ਪੀਣ ਲਈ ਪ੍ਰਸਿੱਧ ਪੰਜਾਬ ਪਿਛਲੇ ਕਈ ਵਰ੍ਹਿਆਂ ਤੋਂ ਨਸਿ਼ਆਂ ਦੀ ਸਮੱਸਿਆ ਨਾਲ ਜੂਝ ਰਿਹਾ ਹੈ।
ਸਰਕਾਰਾਂ ਬਦਲੀੳਾਂ, ਪਰ ਸਥਿਤੀ ਬਦ ਤੋਂ ਬਦਤਰ ਹੁੰਦੀ ਗਈ । ਪੰਜਾਬ ਵਿੱਚ ‘ਚ ਆਪ ਸਰਕਾਰ ਦੇ ਦੋ ਸਾਲ ਬੀਤ ਗਏ ਹਨ, ਪਰ ਨਸ਼ੇ ਦੀ ਸਥਿਤੀ ‘ਚ ਕੋਈ ਬਦਲਾਅ ਨਹੀਂ ਆਇਆ। ਨਸ਼ਾ ਖਤਮ ਕਰਨ ਦੇ ਸਾਰੇ ਦਾਅਵੇ ਫੇਲ ਸਾਬਿਤ ਹੋ ਗਏ। ਜਦਕਿ ਪੰਜਾਬ ਵਿੱਚ ਪਰਿਵਾਰ ਦਾ ਉਜਾੜਾ ਲਗਾਤਾਰ ਹੋ ਰਿਹਾ। ਨੌਜਵਾਨ ਨਸ਼ੇ ਦੀ ਦਲਦਲ ਵਿੱਚ ਧਸਦੇ ਜਾ ਰਹੇ ਹਨ। ਚੋਣ -ਦਰ-ਚੋਣ ਇਹ ਮੁੱਦਾ ਭਾਸ਼ਣਾਂ ‘ਚ ਖੁਬ ਉਛਲਦਾ ਹੈ, ਪਰ ਜ਼ਮੀਨੀ ਹਰੀਕਤ ਬਹੁਤ ਅਲੱਗ ਹੈ।
ਨਾ ਤਾਂ ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਰੁੱਕੀਆਂ ਅਤੇ ਨਾ ਨਸ਼ੇ ਦੀ ਤਸਕਰੀ।
ਸਾਲ 2017 ‘ਚ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਗੁਟਕਾ ਸਾਹਿਬ ਹੱਥ ‘ਚ ਲੈ ਕੇ ਬਠਿੰਡੇ ਚੋਣ ਰੈਲੀ ‘ਚ ਕਿਹਾ ਸੀ ਕਿ ਕਾਂਗਰਸ ਦੀ ਸਰਕਾਰ ਬਣਨ ਤੇ 4 ਹਫਤਿਆਂ ‘ਚ ਨਸ਼ੇ ਦੀ ਕਮਰ ਤੋੜ ਦਿਆਂਗੇ, ਤਾਂ ਇਸਦਾ ਲੋਕਾਂ ਤੇ ਬਹੁਤ ਸਕਾਰਾਤਮਕ ਪ੍ਰਭਾਵ ਪਿਆ ਸੀ । ਇਸ ਬਾਅਦੇ ਨਾਲ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਵਿੱਚੋਂ 77 ਸੀਟਾਂ ਜਿੱਤ ਕੇ ਸੱਤਾ ਸੰਭਾਲੀ ਸੀ , ਪਰ ਇਸ ਮੁੱਦੇ ਤੇ ਉਹ ਕੁਝ ਕਰ ਨਹੀਂ ਪਾਈ । ਨਸ਼ੇ ਦੀ ਖੇਪ ਨਾਲ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ, ਜਿਸ ਦੇ ਛਿੱਟੇ ਆਲ੍ਹਾਅਧਿਕਾਰੀਆਂ ਦੀਆਂ ਵਰਦੀਆਂ ‘ਤੇ ਵੀ ਪਏ।
ਹਰ ਚੌਥੇ ਦਿਨ ਇੱਕ ਜਾਨ ਗਈ ।
ਪੰਜਾਬ ‘ਚ ਹਰੇਕ ਚੌਥੇ ਇੱਕ ਜਾਨ ਨਸ਼ੇ ਕਰਕੇ ਜਾ ਰਹੀ ਹੈ। ਪੰਜਾਬ ਅਤੇ ਹਰਿਆਡਾ ਹਾਈਕੋਰਟ ‘ਚ ਪੁਲੀਸ ਨੇ ਖੁਦ ਹਲਫ਼ੀਆ ਬਿਆਨ ਦੇ ਕੇ ਇਹਨੂੰ ਸਵੀਕਾਰਿਆ ਹੈ। ਹਾਲਾਂਕਿ ਜਿਹੜੇ ਕੇਸ ਰਿਪੋਰਟ ਨੇ ਹੁੰਦੇ ਉਹ ਅੰਕੜਾ ਇਸ ਤੋਂ ਕਿਸੇ ਵੱਡਾ ਹੈ। ਸਥਿਤੀ ਇਹ ਹ ੈਕਿ ਹਰ ਸਾਲ ਨਸ਼ੇ ਦੀ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਦਾ ਅੰਕੜਾ ਦੁਗਣੀ ਰਫ਼ਤਾਰ ਨਾਲ ਵੱਧ ਰਿਹਾ ਹੈ।
ਸਰਹੱਦੀ ਸਟੇਟ ਹੋਣ ਦਾ ਖਮਿਆਜਾ ਵੀ ਭੁਗਤ ਰਿਹਾ ਹੈ ਪੰਜਾਬ
ਸਰਹੱਦੀ ਰਾਜ ਹੋਣ ਕਾਰਨ ਪੰਜਾਬ ਲੰਬੇ ਸਮੇਂ ਤੋਂ ਨਸ਼ੇ ਦਾ ਕਹਿਰ ਝੱਲ ਰਿਹਾ ਹੈ।
ਅੰਤਰਰਾਸ਼ਟਰੀ ਪੱਧਰ ਤੇ ‘ ਗੋਲਡਨ ਕ੍ਰੇਸੇਟ ’ ਨਾਂਮ ਨਾਲ ਸਰਗਰਮ ਨਸ਼ੇ ਦਾ ਸਭ ਤੋਂ ਵੱਡਾ ਸਰੋਤ ਪ੍ਰਬੰਧਕੀ / ਪ੍ਰਸ਼ਾਨਕੀ ਖਾਮੀਆਂ ਕਰਕੇ ਪੰਜਾਬ ਤੱਕ ਆਪਣੀ ਗੈਰ-ਕਾਨੂੰਨੀ ਪਹੁੰਚ ਬਣਾਉਣ ‘ਚ ਕਾਮਯਾਬ ਹੋ ਜਾਂਦਾ ਹੈ। ਇਸ ਸਭ ਤੋਂ ਵੱਡੀ ਖੇਪ ਅਫ਼ਗਾਨਿਸਾਤਨ ਅਤੇ ਪਾਕਿਸਤਾਨ ਵਰਗੇ ਦੋੇਸ਼ਾਂ ਤੋਂ ਆਉਂਦੀ ੍ਹਹੈ।
ਸਮੁੰਦਰੀ ਰਸਤਿਆਂ ਅਤੇ ੁਗੁਆਂਢੀ ਰਾਜਾਂ ਦੇ ਮਾਧਿਅਮ ਨਾਲ ਆਇਆ ਨਸ਼ਾ ਵੀ ਰਿਸ਼ਵਤਖੋਰੀ ਦੀ ਛੱਤਰਛਾਇਆ ਹੇਠ ਪੰਜਾਬ ਦੀਆਂ ਹੱਦਾਂ ਸਫ਼ਲਤਾਪੂਰਕ ਪਾਰ ਲੈਂਦਾ ਹੈ। ਭਾਰੀ ਮੰਗ ਦੇ ਚੱਲਦੇ ਪੰਜਾਬ ਵਿੱਚ ਸਰਗਰਮ ਤਸਕਰ ਗਰੁੱਪ ਰਾਜਨੀਤਕ ਅਤੇ ਪ੍ਰਸ਼ਾਸਨਿਕ ਭ੍ਰਿਸ਼ਟਤੰਤਰ ਦੀ ਮਿਲੀਭੁਗਤ ਨਾਲ ਸਪਲਾਈ ਚੇਨ ਟੁੱਟਣ ਨਹੀਂ ਦਿੰਦੇ।
ਪੰਜਾਬ : ਨਸ਼ਾ ਖਤਮ ਕਰਨ ਦੇ ਸਾਰੇ ਦਾਅਵਿਆਂ ਦੀ ਨਿਕਲੀ ਫੁਕ
Total Views: 126 ,
Real Estate



















