ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਉੱਚ ਪੱਧਰੀ ਕਮੇਟੀ ਨੇ ਅੱਜ ਸੇਵਾ ਮੁਕਤ ਆਈਏਐਸ ਅਧਿਕਾਰੀ ਗਿਆਨੇਸ਼ ਕੁਮਾਰ ਅਤੇ ਸੁਖਬੀਰ ਸਿੰਘ ਸੰਧੂ ਨੂੰ ਚੋਣ ਕਮਿਸ਼ਨਰ ਨਿਯੁਕਤ ਕੀਤਾ ਹੈ।
ਫਰਵਰੀ ‘ਚ ਚੋਣ ਕਮਿਸ਼ਨਰ ਅਨੂਪ ਚੋਪੜਾ ਸੇਵਾਮੁਕਤ ਹੋਏ ਸਨ ਅਤੇ ਮਾਰਚ ਦੇ ਪਹਿਲੇ ਹਫ਼ਤੇ ਅਰੁਣ ਕੁਮਾਰ ਗੋਇਲ ਨੇ ਅਸਤੀਫਾ ਦੇ ਦਿੱਤਾ ਸੀ । ਜਿਸ ਕਰਕੇ ਦੋ ਅਸਾਮੀਆਂ ਖਾਲੀ ਸਨ।
ਕਮੇਟੀ ‘ਚ ਵਿਰੋਧੀ ਧਿਰ ਦੇ ਨੇਤਾ ਵੀ ਸ਼ਾਮਿਲ ਹਨ।
ਕੌਣ ਹੈ ਸੁਖਬੀਰ ਸਿੰਘ ਸੰਧੂ
ਸੁਖਬੀਰ ਸਿੰਘ ਸੰਧੂ 1998 ਬੈਚ ਦੇ ਸੇਵਾਮੁਕਤ ਆਈਏਐਸ ਅਧਿਕਾਰੀ ਹਨ। ਉਹਨਾ ਨੇ ਉਤਰਾਖੰਡ ਦੇ ਮੁੱਖ ਸਕੱਤਰ ਵਜੋਂ ਸੇਵਾ ਨਿਭਾਈ ਹੈ। 2021 ਵਿੱਚ ਉਹ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਮੁੱਖ ਸਕੱਤਰ ਲਾਏ ਗਏ ਸਨ।
ਪਹਿਲਾਂ ਉਹਨਾ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਵਜੋਂ ਵੀ ਸੇਵਾ ਨਿਭਾਈ ਹੈ। ਸੰਧੂ , ਨੇ ਵਧੀਕ ਸਕੱਤਰ , ਉਚੇਰੀ ਸਿੱਖਿਆ , ਹਿਊਮਨ ਰਿਸੋਰਸ ਮੰਤਰਾਲੇ ‘ਚ ਸੇਵਾ ਨਿਭਾਈ ਹੈ।
ਉਹਨਾ ਨੇ ਆਪਣੀ ਐਮਬੀਬੀਐਸ ਦੀ ਪੜਾਈ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਅਤੇ ਮਾਸਟਰ ਡਿਗਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕੀਤੀ ਹੈ।
ਉਹਨਾ ਨੇ ਵਕਾਲਤ ਦੀ ਡਿਗਰੀ ਹਾਸਲ ਕੀਤੀ ਹੈ। ਉਹਨਾ ਦੋ ਪਰਚੇ ਵੀ ਪ੍ਰਕਾਸਿ਼ਤ ਕਰਵਾਏ ਸਨ ‘ਅਰਬਨ ਰਿਫੋਰਮਜ’ ਅਤੇ ‘ ਮਿਊਸੀਪਲ ਮੈਨੇਜਮੈਂਟ ਐਂਡ ਕੈਪਸਿਟੀ ਬਿਲਡਿੰਗ’।
ਜਦੋਂ ਉਹ ਲੁਧਿਆਣਾ ‘ਚ ਮਿਊਸੀਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਸਨ , ਉਦੋਂ ਉਹਨਾ ਦੀਆਂ ਸੇਵਾਵਾਂ ਬਦਲੇ ਰਾਸ਼ਟਰਪਤੀ ਪੁਰਸਕਾਰ ਵੀ ਮਿਲ ਚੁੱਕਾ ਹੈ।
ਕੌਣ ਹੈ ਸੁਖਬੀਰ ਸੰਧੂ ਜਿਸਨੂੰ ਚੋਣ ਕਮਿਸ਼ਨਰ ਲਾਇਆ ਗਿਆ
Total Views: 140 ,
Real Estate















