![]()
ਅਮਰੀਕਾ ‘ਚ ਸੁਲਤਾਨਪੁਰ ਲੋਧੀ ਦੇ ਨੌਜਵਾਨ ਪ੍ਰਗਟ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਜਾਨ ਚਲੀ ਗਈ ਹੈ। ਪ੍ਰਗਟ ਸਿੰਘ ਨੂੰ ਅਮਰੀਕਾ ਦੀ ਪੀਆਰ ਮਿਲਣ ਹੀ ਵਾਲੀ ਸੀ ਪਰ ਉਸ ਤੋਂ ਪਹਿਲਾਂ ਹੀ ਉਹ ਰੱਬ ਨੂੰ ਪਿਆਰਾ ਹੋ ਗਿਆ। ਟਰਾਲਾ ਚਲਾਉਂਦਾ ਸੀ। ਪੀਆਰ ਦੀ ਫਾਈਲ ਲੱਗੀ ਹੋਈ ਸੀ ਤੇ ਉਸ ਨੇ 1-2 ਮਹੀਨਿਆਂ ਵਿਚ ਪੀਆਰ ਹੋ ਜਾਣਾ ਸੀ। ਉਸ ਦੀ ਉਮਰ ਸਿਰਫ 32 ਤੋਂ 33 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਸੀ। ਕੁਝ ਦੇਰ ਪਹਿਲਾਂ ਹੀ ਉਸ ਨੇ ਘਰ ਵੀਡੀਓ ਕਾਲ ਕਰਕੇ ਦੱਸਿਆ ਸੀ ਕਿ ਮੈਂ ਬੈਗ ਪੈਕ ਕਰ ਰਿਹਾ ਹਾਂ ਕਿਉਂਕਿ ਟਰਾਲਾ ਲੈ ਕੇ ਘਰੋਂ ਨਿਕਲਣਾ ਹੈ। ਪਰ ਇਸ ਤੋਂ ਪਹਿਲਾਂ ਹੀ ਉਸ ਨੂੰ ਹਾਰਟ ਅਟੈਕ ਆ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ।
Total Views: 437 ,
Real Estate















