WhatsApp ਤੇ ਭੇਜੇ ਸੁਨੇਹੇ ਕਾਰਨ ਨੌਜਵਾਨ ਨੂੰ ਹੋਈ ਮੌਤ ਦੀ ਸਜ਼ਾ

ਪਾਕਿਸਤਾਨ ਦੀ ਇੱਕ ਅਦਾਲਤ ਨੇ ਵਟਸਐਪ ‘ਤੇ ਕਥਿਤ ਈਸ਼ ਨਿੰਦਾ ਸੁਨੇਹਾ ਭੇਜਣ ਦੇ ਇਲਜ਼ਾਮ ਵਿੱਚ ਇੱਕ 22 ਸਾਲਾ ਨੌਜਵਾਨ ਨੂੰ ਮੌਤ ਦੀ ਸਜ਼ਾ ਸੁਣਾਈ ਹੈ।ਦੇਸ ਦੇ ਪੰਜਾਬ ਸੂਬੇ ਦੀ ਇੱਕ ਅਦਾਲਤ ਨੇ ਕਿਹਾ ਕਿ ਨੌਜਵਾਨ ਨੇ ਜਾਣਬੁੱਝ ਕੇ ਈਸ਼ ਨਿੰਦਾ ਤਸਵੀਰਾਂ ਅਤੇ ਵੀਡੀਓ ਮੈਸੇਜ ਕੀਤੇ ਸਨ। ਉਸ ਦਾ ਮਕਸਦ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣਾ ਸੀ।ਇਸੇ ਮਾਮਲੇ ਵਿੱਚ ਇੱਕ 17 ਸਾਲਾ ਨੌਜਵਾਨ ਨੂੰ ਵੀ ਉਮਰ ਕੈਦ ਦੀ ਸਜ਼ਾ ਵੀ ਸੁਣਾਈ ਗਈ ਹੈ। ਪਾਕਿਸਤਾਨ ਵਿੱਚ ਈਸ਼ ਨਿੰਦਾ ਦੀ ਸਜ਼ਾ ਮੌਤ ਹੈ। ਇਸ ਤੋਂ ਪਹਿਲਾਂ ਈਸ਼ ਨਿੰਦਾ ਦੇ ਕੁਝ ਮਾਮਲਿਆਂ ਵਿੱਚ ਲੋਕਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਹੈ।ਇਸ ਹਫਤੇ ਦਿੱਤੇ ਗਏ ਫੈਸਲੇ ਵਿੱਚ ਜੱਜਾਂ ਨੇ 22 ਸਾਲਾ ਵਿਅਕਤੀ ਨੂੰ ਪੈਗੰਬਰ ਮੁਹੰਮਦ ਅਤੇ ਉਨ੍ਹਾਂ ਦੀਆਂ ਪਤਨੀਆਂ ਬਾਰੇ ਅਪਮਾਨਜਨਕ ਸ਼ਬਦ ਲਿਖਣ ਅਤੇ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓ ਤਿਆਰ ਕਰਨ ਦਾ ਮੁਜਰਮ ਪਾਇਆ ਗਿਆ।ਇਸੇ ਇਲਜ਼ਾਮ ਵਿੱਚ ਅਦਾਲਤ ਨੇ ਇਸ ਨੌਜਵਾਨ ਨੂੰ ਮੌਤ ਦੀ ਸਜ਼ਾ ਸੁਣਾਈ ਹੈ।

Total Views: 390 ,
Real Estate