ਅੱਜ ਵਿਧਾਨ ਸਭਾ ਗੈਲਰੀ ‘ਚ ਪੱਤਰਕਾਰ ਸੰਦੀਪ ਲਾਧੂਕਾ ਨਾਲ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵੱਲੋਂ ਧਮਕੀ ਵਿਰੁੱਧ ਪੱਤਰਕਾਰ ਭਾਈਚਾਰੇ ‘ਚ ਗੁੱਸੇ ਦੀ ਲਹਿਰ ਹੈ। ਕਿਸੇ ਵੀ ਸਿਆਸੀ ਰੁਤਬੇ ਤੇ ਬੈਠੇ ਵਿਅਕਤੀ ਦੀ ਧੌਂਸ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਅਦਾਰਾ ਪੀਐਨਓ ਮੀਡੀਆ ਗਰੁੱਪ ਪੱਤਰਕਾਰ ਸੰਦੀਪ ਲਾਧੂਕਾ ਅਤੇ ਪੱਤਰਕਾਰ ਭਾਈਚਾਰੇ ਦੇ ਨਾਲ ਖੜ੍ਹਾ ਹੈ। ਹੁਣ ਇਸ ਗੱਲ ਦਾ ਇੰਤਜ਼ਾਰ ਹੈ ਕਿ ਇਸ ਵਿਧਾਇਕ ਖਿ਼ਲਾਫ਼ ਵਿਧਾਨ ਸਭਾ ਦੇ ਸਪੀਕਰ ਕੀ ਕਾਰਵਾਈ ਕਰਦੇ ਹਨ।
ਅਦਾਰਾ’ ਏਬੀਸੀ ਪੰਜਾਬ’ ਦੇ ਨੁੰਮਾਇੰਦੇ ਸੰਦੀਪ ਲਾਧੂਕਾ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਲਿਖਤੀ ਸਿ਼ਕਾਇਤ ਦੇ ਕੇ ਵਿਧਾਇਕ ਪਠਾਨਮਾਜਰਾ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।
Total Views: 238 ,
Real Estate





















