ਗੁਰਦਾਸਪੁਰ ਦੇ ਕਸਬਾ ਦੀਨਾਨਗਰ ਨੇੜਲੇ ਪਿੰਡ ਅਵਾਂਖਾ ਨਿਵਾਸੀ ਰਵਨੀਤ ਸਿੰਘ ਅਤੇ ਪਿੰਡ ਜੰਡੇ ਦਾ ਵਸਨੀਕ ਵਿਕਰਮ ਸਿੰਘ ਕੁਝ ਮਹੀਨੇ ਪਹਿਲਾਂ 11 ਲੱਖ ਰੁਪਏ ਖਰਚ ਕਰਕੇ ਰੂਸ ਗਏ ਸਨ। ਉੱਥੇ ਏਜੰਟ ਇਹਨਾ ਨੂੰ ਧੋਖੇ ਨਾਲ ਬੇਲਾਰੂਸ ਲੈ ਗਿਆ । ਰੂਸ ਦਾ ਟੂਰਿਸਟ ਵੀਜਾ ਹੋਣ ਕਾਰਨ ਬੇਲਾਰੂਸ ਪੁਲਿਸ ਨੇ ਉਹਨਾ ਨੂੰ ਫੜ ਕੇ ਰੂਸੀ ਫੌਜ ਦੇ ਹਵਾਲੇ ਕਰ ਦਿੱਤਾ ।
ਪਰਿਵਾਰ ਦਾ ਕਹਿਣਾ ਹੈ ਕਿ ਮਗਰੋਂ ਉਹਨਾਂ ਨੂੰ ਜ਼ਬਰੀ ਰੂਸੀ ਫੌਜ ‘ਚ ਭਰਤੀ ਕਰ ਲਿਆ ਗਿਆ ਅਤੇ ਹੁਣ ਯੂਕਰੇਨ ਖਿਲਾਫ਼ ਜੰਗ ਲੜਣ ਲਈ ਦਬਾਅ ਪਾਇਆ ਜਾ ਰਿਹਾ ਹੈ।
ਰਵਨੀਤ ਸਿੰਘ ਦੀ ਭੈਣ ਅਤੇ ਨਵਦੀਪ ਕੌਰ ਅਤੇ ਮਾਂ ਕੁਲਵੰਤ ਕੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹਨਾ ਦੇ ਬੇਟੇ ਦਾ ਫੋਨ ਆਇਆ ਕਿ ਉਹ ਬੇਲਾਰੂਸ ‘ਚ ਫੜੇ ਗਏ ਹਨ ਅਤੇ ਉਹਨਾਂ ਨੂੰ ਜ਼ਬਰੀ ਰੂਸ ਦੀ ਫੌਜ ‘ਚ ਸ਼ਾਮਿਲ ਕਰ ਲਿਆ ਗਿਆ ਹੈ। ਹੁਣ ਉਹਨਾਂ ਨੂੰ ਯੂਕਰੇਨ ਦੀ ਜੰਗ ‘ਚ ਭੇਜਿਆ ਜਾ ਰਿਹਾ।
ਇਸ ਸਬੰਧੀ ਪੀੜਤਾਂ ਨੇ ਸੋਸ਼ਲ ਮੀਡੀਆ ਤੇ ਆਪਣੀ ਵੀਡਿਓ ਵੀ ਸ਼ੇਅਰ ਕੀਤੀ ਹੈ।
ਵੀਡਿਓ ‘ਚ ਦੱਸਿਆ ਜਾ ਰਿਹਾ ਹੈ ਕਿ ਹੁਸਿ਼ਆਰਪੁਰ ਦੇ ਕੁਝ ਨੌਜਵਾਨ ਵੀ ਉੱਥੇ ਫਸ ਹੋਏ ਹਨ । ਇਹਨਾਂ ਨੌਜਵਾਨਾਂ ਨੇ ਵੀਡਿਓ ਜਾਰੀ ਕਰਕੇ ਭਾਰਤ ਸਰਕਾਰ ਤੋਂ ਮੱਦਦ ਮੰਗੀ ਹੈ। ਵੀਡਿਓ ‘ਚ ਇਹ ਨੌਜਵਾਨ ਫੌਜ ਦੀ ਵਰਦੀ ‘ਚ ਦਿਖਾਈ ਦੇ ਰਹੇ ਹਨ। ਇਸ ਵਿੱਚ ਗਗਨਦੀਪ ਸਿੰਘ ਨਾਂਮ ਦਾ ਨੌਜਵਾਨ ਸਾਰੀ ਸਥਿਤੀ ਦੱਸ ਰਿਹਾ ਹੈ। ਉਸ ਮੁਤਾਬਿਕ ਉਹ ਆਪਣੇ ਸਾਥੀਆਂ ਸਮੇਤ 27 ਦਸੰਬਰ ਨੂੰ ਨਵਾਂ ਸਾਲ ਮਨਾਉਣ ਦੇ ਲਈ ਰੂਸ ਵਾਸਤੇ ਰਵਾਨਾ ਹੋਏ ਸਨ ।
ਉਹਨਾ ਕੋਲ ਰੂਸ ਦਾ 90 ਦਿਨਾਂ ਦਾ ਵੀਜਾ ਸੀ । ਫਿਰ ਇੱਕ ਏਜੰਟ ਨੇ ਉਹਨਾ ਨੂੰ ਬੇਲਾਰੂਸ ਜਾਣ ਦੀ ਪੇਸ਼ਕਸ਼ ਕੀਤੀ , ਏਜੰਟ ਨੇ ਕਿਹਾ ਸੀ ਕਿ ਉੱਥੇ ਵੀਜ਼ਾ ਲੈਣ ਦੀ ਜਰੂਰਤ ਨਹੀਂ ਪੈਂਦੀ । ਅਸੀਂ ਏਜੰਟ ਦੇ ਕਹੇ ਮੁਤਾਬਿਕ ਉੱਥੇ ਚਲੇ ਗਏ ਜਿੱਥੇ ਬਿਨਾ ਵੀਜ਼ਾ ਹੋਣ ਦੇ ਦੋਸ਼ ‘ਚ ਬੇਲਾਰੂਸ ਪੁਲਿਸ ਨੇ ਫੜ ਕੇ ਰੂਸੀ ਆਰਮੀ ਦੇ ਹਵਾਲੇ ਕਰ ਦਿੱਤਾ । ਰੂਸੀ ਅਧਿਕਾਰੀਆਂ ਨੇ ਕੁਝ ਕਾਗਜ਼ਾਂ ਤੇ ਦਸਤਖਤ ਕਰਵਾ ਲਏ ਗਏ ਅਤੇ ਹੁਣ ਉਹਨਾ ਨੂੰ ਯੂਕਰੇਨ ਦੇ ਖਿਲਾਫ਼ ਯੁੱਧ ਲੜਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਪੰਜਾਬੀਆਂ ਨੂੰ ਰੂਸੀ ਫੌਜ ‘ਚ ਜਬਰੀ ਭਰਤੀ ਕਰਕੇ ਯੂਕਰੇਨ ਖਿਲਾਫ਼ ਜੰਗ ‘ਚ ਉਤਾਰੇ
Total Views: 382 ,
Real Estate



















