ਨੋਇਡਾ ‘ਚ ਮਾਲ ਦੀ ਛੱਤ ਤੋਂ ਗਰਿੱਲ ਡਿੱਗਣ ਨਾਲ 2 ਜਣਿਆ ਦੀ ਮੌ.ਤ

ਗ੍ਰੇਟਰ ਨੋਇਡਾ ਦੇ ਬਲੂ ਸੇਫਾਇਰ ਮਾਲ ‘ਚ ਐਤਵਾਰ ਨੂੰ ਵੱਡਾ ਹਾਦਸਾ ਵਾਪਰਿਆ ਹੈ, ਜਿਸ ‘ਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਗਰਿੱਲ ਦੇ ਮਲਬੇ ਹੇਠ ਦੱਬ ਕੇ ਦੋਵਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬਲੂ ਸੈਫਾਇਰ ਮਾਲ ਦੇ ਸੈਰ ਕਰਨ ਵਾਲੇ ਕਾਮਨ ਏਰੀਆ ‘ਚ ਛੱਤ ਤੋਂ ਅਚਾਨਕ ਗਰਿੱਲ ਡਿੱਗ ਗਈ। ਸੂਚਨਾ ਮਿਲਦੇ ਹੀ ਸੈਂਟਰਲ ਨੋਇਡਾ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਇਸ ਸਬੰਧੀ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।ਮਾਲ ਦੀ ਪੰਜਵੀਂ ਮੰਜ਼ਿਲ ਤੋਂ ਟੁੱਟ ਕੇ ਹੇਠਾਂ ਡਿੱਗ ਗਈ। ਗਰਿੱਲ ਟੁੱਟ ਕੇ ਮਾਲ ਦੇ ਪੈਦਲ ਕਾਮਨ ਏਰੀਏ ਵਿੱਚ ਡਿੱਗ ਗਈ। ਗਰਿੱਲ ਸਿੱਧੇ ਮਾਲ ‘ਚ ਘੁੰਮ ਰਹੇ ਦੋ ਨੌਜਵਾਨਾਂ ‘ਤੇ ਡਿੱਗੀ, ਇਹ ਇੰਨੀ ਤੇਜ਼ੀ ਨਾਲ ਡਿੱਗੀ ਕਿ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੋਵੇਂ ਐਕਸੀਲੇਟਰ ਕੋਲ ਖੜ੍ਹੇ ਸਨ। ਇਹ ਹਾਦਸਾ ਹੁੰਦੇ ਹੀ ਪੂਰੇ ਮਾਲ ‘ਚ ਹਫੜਾ-ਦਫੜੀ ਮਚ ਗਈ।

Total Views: 114 ,
Real Estate