ਪੰਜਾਬ ਹਰਿਆਣਾ ਸਰੱਹਦ ਤੇ ਖਨੌਰੀ ਕੋਲ ਲੰਘੇ ਦਿਨੀਂ ਆਪਣੀ ਜਾਨ ਗਵਾਉਣ ਵਾਲੇ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਦਾ ਰਾਤ ਨੂੰ ਪੋਸਟਮਾਰਟਮ ਕਰ ਦਿੱਤਾ ਗਿਆ ਤੇ ਹੁਣ ਸਵੇਰੇ ਮ੍ਰਿਤਕ ਦੇਹ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ, ਜੋ ਉਸ ਨੂੰ ਲੈ ਕੇ ਆਪਣੇ ਪਿੰਡ ਵੱਲ ਚਲੇ ਗਏ ਹਨ ਜਿੱਥੇ ਅੱਜ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਗੱਲ ਕਰਦਿਆਂ ਕਿਹਾ ਕਿ ਖਨੌਰੀ ਅਤੇ ਸ਼ੰਭੂ ਸਰਹੱਦ ’ਤੇ ਮਾਰਚ ਦਾ ਅੱਜ 17ਵਾਂ ਦਿਨ ਹੈ। ਉਨ੍ਹਾਂ ਕਿਹਾ ਕਿ ਸ਼ੁਭਕਰਨ ਸਿੰਘ ਦੀ ਮੌਤ ਦੇ ਮਾਮਲੇ ਵਿਚ ਆਈ.ਪੀ.ਸੀ. ਦੀ ਧਾਰਾ 302 ਅਤੇ 114 ਦੇ ਤਹਿਤ ਐਫ਼.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਅੱਜ ਅਸੀਂ ਮ੍ਰਿਤਕ (ਸ਼ੁਭਕਰਨ ਸਿੰਘ) ਦੀ ਦੇਹ ਨੂੰ ਖਨੌਰੀ ਬਾਰਡਰ ਲੈ ਕੇ ਜਾਵਾਂਗੇ ਅਤੇ ਉਸ (ਸ਼ੁਭਕਰਨ ਸਿੰਘ) ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਵਿਖੇ ਕੀਤਾ ਜਾਵੇਗਾ।
Total Views: 171 ,
Real Estate



















