ਇਟਲੀ ਵਿਚ ਭਾਰੀ ਮੀਂਹ ਕਾਰਨ ਕਈ ਇਲਾਕਿਆਂ ਵਿਚ ਆਏ ਹੜ੍ਹ

ਇਟਲੀ ਦੀਆਂ ਨਦੀਆਂ ਵਿਚ ਪਾਣੀ ਘਟਦਾ ਜਾ ਰਿਹਾ ਹੈ ਤੇ ਦੂਜੇ ਪਾਸੇ ਇਟਲੀ ਦੇ ਕਈ ਇਲਾਕਿਆਂ ਵਿਚ ਭਾਰੀ ਮੀਂਹ ਕਾਰਨ ਹੜ੍ਹ ਆਏ ਹੋਏ ਹਨ। ਇਟਲੀ ਦੇ ਵੇਨੇਤੋ ਸੂਬੇ ਵਿਚ ਖਰਾਬ ਮੌਸਮ, ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਕਾਰਨ ਇਟਲੀ ਦੇ ਸਿਵਲ ਪ੍ਰੋਟੈਕਸ਼ਨ ਡਿਪਾਰਟਮੈਂਟ (ਨਾਗਰਿਕ ਸੁਰੱਖਿਆ ਵਿਭਾਗ)ਨੇ ਕੁੱਝ ਇਲਾਕਿਆ ਵਿਚ ਰੈੱਡ ਅਲਰਟ ਕਰ ਦਿਤਾ ਹੈ ਜਦਕਿ ਇਮਿਲੀਆ ਰੋਮਾਨਾ ਸੂਬੇ ਦੇ ਕਈ ਇਲਾਕੇ ਦੂਜੇ ਖਤਰੇ ਦੇ ਨਿਸ਼ਾਨ ’ਤੇ ਹਨ।ਇਨ੍ਹਾਂ ਇਲਾਕਿਆਂ ਵਿਚ ਭਾਰੀ ਮੀਂਹ ਅਤੇ ਭਾਰੀ ਬਰਫ਼ਬਾਰੀ ਵੀ ਹੈ। ਖਰਾਬ ਮੌਸਮ ਕਾਰਨ ਰੇਲ ਸੇਵਾਵਾਂ ਵੇਨਿਸ, ਮਿਲਾਨ, ਵਿਚੈਂਸਾ ਤੇ ਪਾਦੋਵਾ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਹੀਆਂ ਹਨ, ਕਈ ਰੂਟ ਤਾਂ ਮੁਅਤੱਲ ਹੀ ਕਰਨੇ ਪੈ ਰਹੇ ਹਨ। ਵਿਚੈਂਸਾ ਇਲਾਕੇ ਵਿਚ ਸਕੂਲ ਵੀ ਬੰਦ ਕੀਤੇ ਗਏ ਹਨ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਘੱਟ ਜਾਵੇ। ਲਿਗੂਰੀਆ ਇਲਾਕੇ ਵਿਚ ਜ਼ਮੀਨ ਖਿਸਕਣ ਕਾਰਨ ਲੋਕਾਂ ਦੀ ਆਵਾਜਾਈ ਵਿਚ ਵੱਡਾ ਵਿਘਨ ਪੈ ਰਿਹਾ ਹੈ।

Total Views: 187 ,
Real Estate