ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਜਾਂਚ ਕਰਨ ਲਈ ਜੇਲ੍ਹ ਪਹੁੰਚੀ ਐਸਆਈਟੀ

ਜੇਲ੍ਹ ਵਿੱਚੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੀ ਜਾਂਚ ਹਾਈਕੋਰਟ ਵੱਲੋਂ ਗਠਿਤ ਕੀਤੀ ਤਿੰਨ ਮੈਂਬਰੀ ਐਸਆਈਟੀ ਵੱਲੋਂ ਕੀਤੀ ਜਾ ਰਹੀ ਹੈ। ਬੁੱਧਵਾਰ ਨੂੰ ਐਸਆਈਟੀ ਬਠਿੰਡਾ ਪਹੁੰਚੀ । ਐਸਆਈਟੀ ਵਿੱਚ ਡੀਜੀਪੀ (ਮਨੁੱਖੀ ਅਧਿਕਾਰ) ਪ੍ਰਬੋਧ ਕੁਮਾਰ ਬਾਨ, ਏਆਈਜੀ ਡਾ: ਐਸ ਰਾਹੁਲ ਅਤੇ ਨਿਲੰਬਰੀ ਜਗਦਾਲੇ ਨੇ ਬਠਿੰਡਾ ਸੈਟਰਲ ਜੇਲ੍ਹ ਅਤੇ ਸੀਆਈਏ ਸਟਾਫ (1) ਦੇ ਅਧਿਕਾਰੀਆਂ ਤੋਂ ਜਾ ਕੇ ਪੁੱਛਗਿੱਛ ਕੀਤੀ । ਉਹਨਾਂ ਜੇਲ੍ਹ ਦੀ ਉਸ ਥਾਂ ਦਾ ਦੌਰਾ ਵੀ ਕੀਤਾ ਜਿੱਥੇ ਲਾਰੈਂਸ ਨੂੰ ਪਹਿਲਾ ਰੱਖਿਆ ਜਾਂਦਾ ਸੀ , ਨਾਲ ਹੀ ਉਹਨਾ ਨੇ ਇੰਟਰਵਿਊ ‘ਚ ਦਿਖਾਈ ਦੇ ਰਹੀ ਲੋਕੇਸ਼ਨ ਦੀ ਵੀ ਜਾਂਚ ਕੀਤੀ ।
ਜਿ਼ਕਰਯੋਗ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੇਲ੍ਹ ਵਿੱਚ ਇੰਟਰਵਿਊ ਦੇ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮ ਤੇ ਦੋ ਐਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ। ਇਸ ਤੋਂ ਪਹਿਲਾਂ ਜਾਂਚ ਟੀਮ ਰਾਜਸਥਾਨ ਦੀ ਉਸ ਜੇਲ੍ਹ ਵੀ ਗਈ ਜਿੱਥੇ ਪਹਿਲਾਂ ਬਿਸ਼ਨੋਈ ਨੂੰ ਰੱਖਿਆ ਗਿਆ ਸੀ ।
ਐਸਆਈਟੀ ਨੇ ਆਪਣੀ ਜਾਂਚ ‘ਚ ਇਹ ਪਤਾ ਲਗਾਉਣਾ ਹੈ ਕਿ ਉਸਦੀ ਇੰਟਰਵਿਊ ਕਿਸ ਜੇਲ੍ਹ ਵਿੱਚੋਂ ਹੋਈ ਸੀ ।

Total Views: 192 ,
Real Estate