ਐਮਐਸਪੀ ਦੀ ਕਾਨੂੰਨੀ ਗਾਰੰਟੀ ਦੀ ਮੰਗ ਕਰਦੇ ਕਿਸਾਨ ਹੁਣ ਕੇਂਦਰ ਨਾਲ ਪੰਜਵੇਂ ਦੌਰ ਦੀ ਮੀਟਿੰਗ ਉਦੋਂ ਕਰਨਗੇ ਜਦੋਂ ਪੰਜਾਬ ਪੁਲਿਸ ਨੌਜਵਾਨ ਕਿਸਾਨ ਸੁੱਭ ਕਰਨ ਦੀ ਮੌਤ ਦੇ ਮਾਮਲੇ ‘ਚ ਕੇਸ ਦਰਜ ਕਰੇਗੀ । ਇਹ ਦਾਅਵਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕੀਤਾ ਹੈ। ਉਹਨਾਂ ਇਹ ਵੀ ਸੰਕੇਤ ਦਿੱਤਾ ਕਿ ਹੋ ਸਕਦਾ ਕਿਸਾਨ ਸੰਗਠਨ ਦਿੱਲੀ ਕੂਚ ਨਾ ਕਰਕੇ ਕੋਈ ਵੱਡਾ ਕਦਮ ਚੁੱਕਣ । ਇਹ ਪੰਜਾਬ , ਹਰਿਆਣਾ ਅਤੇ ਕੇਂਦਰ ਸਰਕਾਰ ਦੇ ਖਿਲਾਫ਼ ਹੋ ਸਕਦਾ ਹੈ।
ਕਿਸਾਨ ਆਗੂ ਡੱਲੇਵਾਲ ਨੇ ਕਿਹਾ ਕਿਸਾਨ ਪ੍ਰੀਤਪਾਲ ਸਿੰਘ ਦੇ ਨਾਲ ਹਰਿਆਣਾ ਸਰਕਾਰ ਨੇ ਕੁੱਟਮਾਰ ਕਰਕੇ ਉਸ ਉਪਰ ਮਾਮਲਾ ਦਰਜ ਕੀਤਾ ਹੈ। ਸੁੱਭਕਰਨ ਦੀ ਮੌਤ ਉੱਤੇ ਹੁਣ ਤੱਕ ਸਰਕਾਰ ਨੇ ਐਫਆਈਆਰ ਦਰਜ ਨਹੀਂ ਕੀਤੀ , ਅਜਿਹੇ ਮਾਹੌਲ ‘ਚ ਅਗਲੀ ਮੀਟਿੰਗ ਨਹੀਂ ਹੋਵੇਗੀ । ਮੰਗਲਵਾਰ ਨੂੰ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜਦੂਰ ਮੋਰਚਾ ਦੇ ਸੰਯੁਕਤ ਫੋਰਮ ‘ਚ ਹੋਈ ਮੀਟਿੰਗ ਮਗਰੋਂ ਇਹ ਫੈਸਲਾ ਲਿਆ ਗਿਆ । ਡੱਲੇਵਾਲ ਨੇ ਕਿਹਾ ਸਾਰੇ ਫੋਰਮ ਬੁੱਧਵਾਰ ਨੂੰ ਇਕੱਠੇ ਹੋ ਕੇ ਅਗਲੀ ਰਣਨੀਤੀ ਤਿਆਰ ਕਰਨਗੇ ।
Total Views: 213 ,
Real Estate


















