ਚਰਚਾ ਦਾ ਵਿਸ਼ਾ ਬਣੀਆਂ ਡੀ.ਸੀ ਬਰਨਾਲਾ ਵੱਲੋ ਸ੍ਰੋਮਣੀ ਕਮੇਟੀ ਚੋਣਾਂ ਲਈ ਵੋਟਾਂ ਬਣਾਉਣ ਦਾ ਕੰਮ 80 ਫੀਸਦੀ ਕੰਮ ਸਿਰਫ ਦੋ ਦਿਨਾਂ ’ਚ ਨੇਪਰੇ ਚਾੜਨ ਲਈ ਸਾਰੇ ਬੀ.ਐਲ.ਓਜ ਨੂੰ ਬੂਥ ਵਾਇਜ਼ ਵੋਟਾਂ ਬਣਾਉਣ ਦੀਆਂ ਕੀਤੀਆਂ ਸਖਤ ਹਦਾਇਤਾਂ

ਕੀ ਕੇਸ਼ਾਂਧਾਰੀ ਸਿੱਖ ਵੋਟਰਾਂ ਦੀ ਸਨਾਖਤ ਕੀਤੇ ਬਗੈਰ ਆਮ ਵੋਟਰ ਸੂਚੀਆਂ ਵਿੱਚੋਂ ਸਿੰਘ ਅਤੇ ਕੌਰ ਨਾਮ ਵਾਲੇ ਹੀ ਸ੍ਰੋਮਣੀ ਕਮੇਟੀ ਚੋਣਾਂ ਲਈ ਵੋਟਰ ਬਣਾਏ ਜਾਣਗੇ ?

ਬਰਨਾਲਾ, 19 ਫਰਵਰੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਚੋਣਾਂ ’ਚ ਵੱਧ ਤੋਂ ਵੱਧ ਵੋਟਰ ਰੇਜਿਸਟ੍ਰੇਸ਼ਨ ਕਾਰਵਾਉਣ ਸਬੰਧੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਬਰਨਾਲਾ ਪੂਨਮਦੀਪ ਕੌਰ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਨਾਲ ਕੀਤੀ ਗਈ ਬੈਠਕ ਵਿੱਚ ਦਿੱਤੀਆਂ ਚਰਚਾ ਦਾ ਵਿਸ਼ਾ ਬਣ ਗਈਆਂ ਹਨ, ਕਿਉਂਕਿ ਹੁਣ ਸਪੈਸਲ ਬੀ.ਐਲ.ਓਜ ਦੀ ਥਾਂ ਵਿਧਾਨ ਸਭਾ ਵੋਟਾਂ ਲਈ ਤੈਨਾਤ ਕੀਤੇ ਬੀ.ਐਲ.ਓਜ ਨੂੰ ਬੂਥ ਵਾਇਜ ਸ੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾੳਣ ਦਾ ਕੰਮ ਸੌਂਪ ਦਿੱਤਾ ਗਿਆ ਹੈ ਅਤੇ ਆਮ ਚੋਣਾਂ ਵਾਲੀਆਂ ਵੋਟਰ ਸੂਚੀਆਂ ਦਾ ਸਹਾਰਾ ਲੈ ਕੇ ਸਿਰਫ ਦੋ ਦਿਨਾਂ ਵਿੱਚ 80 ਫੀਸਦੀ ਕੰਮ ਨੇਪਰੇ ਚਾੜਨ ਦੀਆਂ ਬਹੁਤ ਹੀ ਸਖਤ ਹਦਾਇਤਾਂ ਕੀਤੀਆਂ ਗਈ ਹਨ। ਇਸ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਵੱਧ ਤੋਂ ਵੱਧ ਵੋਟਰਾਂ ਨੂੰ ਰਜਿਸਟਰ ਕੀਤਾ ਜਾਵੇਗਾ। ਇਸ ਲਈ ਸਿੱਖ ਕੇਸਧਾਰੀ ਯੋਗ ਵੋਟਰਾਂ ਦੇ ਫਾਰਮ ਕਾਨੂੰਗੋ/ਪਟਵਾਰੀ/ਬੀ.ਐਲ.ਓਜ ਵੱਲੋਂ ਭਰੇ ਜਾਣ ਅਤੇ ਦੋ ਦਿਨਾਂ ਭਾਵ 20 ਅਤੇ 21 ਫਰਵਰੀ ਨੂੰ 80 ਫੀਸਦੀ ਕੰਮ ਹਰ ਹਾਲਤ ’ਚ ਮੁਕੰਮਲ ਕੀਤਾ ਜਾਵੇ। ਬਾਕੀ ਬਚਦਾ 20 ਫੀਸਦੀ ਕੰਮ ਵੀ ਜਲਦੀ ਨੇਪਰੇ ਚਾੜਿਆ ਜਾਵੇ ਤਾਂ ਕਿ 29 ਫਰਵਰੀ 2024 ਤੱਕ 100 ਫੀਸਦੀ ਕੰਮ ਮੁਕੰਮਲ ਕੀਤਾ ਜਾ ਸਕੇ। ਇਸ ਬੈਠਕ ’ਚ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰੀਤਾ ਜੋਹਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮਨਜੀਤ ਸਿੰਘ ਚੀਮਾ, ਉੱਪ ਮੰਡਲ ਮੈਜਿਸਟਰੇਟ ਮਹਿਲ ਕਲਾਂ ਸਤਵੰਤ ਸਿੰਘ, ਤਹਿਸੀਲਦਾਰ ਬਰਨਾਲਾ ਰਾਕੇਸ਼ ਕੁਮਾਰ, ਨਾਇਬ ਤਹਿਸੀਲਦਾਰ ਮਹਿਲ ਕਲਾਂ ਗੁਰਬੰਸ ਸਿੰਘ, ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਬਰਨਾਲਾ ਵਿਸ਼ਾਲਦੀਪ, ਚੋਣ ਤਹਿਸੀਲਦਾਰ ਰਾਮਜੀ ਲਾਲ, ਚੋਣ ਕਾਨੂੰਗੋ ਮਨਜੀਤ ਸਿੰਘ, ਪਟਵਾਰੀ, ਮਾਲ ਕਾਨੂੰਗੋ, ਸੈਕਟਰ ਅਫ਼ਸਰ ਅਤੇ ਹੋਰ ਲੋਕ ਹਾਜ਼ਰ ਸਨ। ਜਦੋਂ ਇਸ ਮੀਟਿੰਗ ਇਹ ਸਵਾਲ ਉਠੇ ਕਿ ਕੇਸ਼ਾਂਧਾਰੀ ਸਿੱਖ ਵੋਟਰਾਂ ਦੀ ਸਨਾਖਤ ਕਰਦਿਆਂ ਸਮਾਂ ਲੱਗਦਾ ਹੈ ਤਾਂ ਡਿਪਟੀ ਕਮਿਸਨਰ ਵੱਲੋਂ ਵੋਟਰਾਂ ਸੂਚੀਆਂ ਦਾ ਜਿਕਰ ਕਰਦਿਆਂ ਕਿਹਾ ਗਿਆ ਕਿ ਸਿੰਘ ਅਤੇ ਕੌਰ ਵਾਲੇ ਦੀ ਫੋਟੋ ਦੀ ਦੇਖੀ ਜਾ ਸਕਦੀ ਹੈ ਅਤੇ ਉਹਨਾਂ ਨੂੰ ਹਰ ਹਾਲਤ ਵਿੱਚ ਦੋ ਦਿਨਾਂ ਦੇ ਅੰਦਰ 80 ਫੀਸਦੀ ਕੰਮ ਮੁਕੰਮਲ ਚਾਹੀਦਾ ਹੈ। ਹੁਣ ਸਵਾਲ ਇਹ ਉਠਦਾ ਹੈ ਕਿ ਇਸ ਤਰ੍ਹਾਂ ਦੋ ਦਿਨਾਂ ਵਿੱਚ ਧੜਾਧੜ ਵੋਟਾਂ ਬਣਾਉਣ ਸਮੇਂ ਕੇਸ਼ਾਂਧਾਰੀ ਸਿੱਖ ਵੋਟਰਾਂ ਦੀ ਸਨਾਖਤ ਕੀਤੀ ਜਾ ਸਕੇਗੀ ਜਾਂ ਫਿਰ ਸਖਤ ਹਦਾਇਤਾਂ ਦੇ ਚਲਦਿਆਂ ਆਮ ਵੋਟਰ ਸੂਚੀਆਂ ਵਿਚੋਂ ਸਿਰਫ ਸਿੰਘ ਅਤੇ ਕੌਰ ਦੇ ਨਾਮ ਵਾਲੇ ਵੋਟਰਾਂ ਨੂੰ ਸ੍ਰੋਮਣੀ ਕਮੇਟੀ ਚੋਣਾਂ ਲਈ ਵੋਟਰ ਬਣਾ ਦਿੱਤਾ ਜਾਵੇ?

Total Views: 174 ,
Real Estate