ਸੋਨੀਆ ਗਾਂਧੀ ਅਤੇ ਅਖਿਲੇਸ਼ ਨੇ ਇੱਕ ਵੀ ਸਵਾਲ ਨਹੀਂ ਪੁੱਛਿਆ

ਸਿਰਫ 2 ਮੈਂਬਰਾਂ ਦੀ ਪਾਰਲੀਮੈਂਟ ‘ਚ 100 ਪ੍ਰਤੀਸ਼ਤ ਹਾਜ਼ਰੀ ਰਹੀ

ਐਨਜੀਓ ਪੀਆਰਐਸ ਲੈਜਿਸਟੇਟਿਵ ਰਿਸਰਚ ਵੱਲੋਂ ਜਾਰੀ ਅੰਕੜਿਆਂ ਨੇ ਸਪੱਸ਼ਟ ਕਰ ਦਿੱਤਾ ਕਿ ਭਾਜਪਾ ਦੇ ਦੇ ਮੋਹਨ ਮੰਡਾਵੀ ਅਤੇ ਭਾਗੀਰਥ ਚੌਧਰੀ ਕੇਵਲ ਦੋ ਅਜਿਹੇ ਸੰਸਦ ਮੈਂਬਰ ਸਨ ਜਿੰਨ੍ਹਾ ਨੇ 17ਵੀਂ ਲੋਕ ਸਭਾ ਦੇ ਸਾਰੇ ਸੈਸ਼ਨਾਂ ‘ਚ ਭਾਗ ਲਿਆ।
ਸਭ ਤੋਂ ਮਾੜੇ ਹਾਜ਼ਰੀ ਵਾਲੇ ਸੰਸਦ ਮੈਭਰਾਂ ਵਿੱਚ ਬਸਪਾ ਦੇ ਅਤੁਲ ਕੁਮਾਰ ਸਿੰਘ (1,5)%, ਟੀਐਮਸੀ ਦੇ ਅਭਿਸ਼ੇਕ ਬੈਨਰਜੀ (15 %),
ਭਾਜਪਾ ਦੇ ਸਨੀ ਦਿਓਲ 17%, ਸ਼ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ 20% ਅਤੇ ਟੀਐਮਸੀ ਦੀ ਮੈਂਬਰ ਅਤੇ ਬੰਗਾਲੀ ਅਭਿਨੇਤਰੀ ਨੁਸਰਤ ਜਹਾਂ (23%) ਸ਼ਾਮਿਲ ਹੈ।
ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਦੀ ਹਾਜ਼ਰੀ 49 % ਅਤੇ ਰਾਹੁਲ ਗਾਂਧੀ 51% ਹਾਜ਼ਰੀ ਰਹੀ।
ਜੇਕਰ ਕੋਈ ਮੈਂਬਰ ਪਾਰਲੀਮੈਂਟ ਆਪਣੀ ਹਾਜ਼ਰੀ ਰਜਿਸਟਰ ‘ਚ ਦਰਜ ਕਰਵਾਉਂਦਾ ਤਾਂ ਉਸਦੀ ਹਾਜ਼ਰੀ ਮੰਨੀ ਜਾਂਦੀ ਹੈ। ਜੇਕਰ ਕੋਈ ਮੈਂਬਰ ਕਿਸੇ ਵਿਸ਼ੇਸ਼ ਦਿਨ ਹਾਜ਼ਰ ਸੀ ਪ੍ਰੰਤੂ ਰਜਿਸਟਰ ‘ਚ ਹਾਜ਼ਰੀ ਨਹੀਂ ਲਗਾਈ ਤਾਂ ਉਹ ਗੈਰ ਹਾਜ਼ਰ ਮੰਨਿਆ ਜਾਂਦਾ ਹੈ।
ਔਸਤਨ , ਪੂਰੇ ਕਾਰਜਕਾਲ ਦੌਰਾਨ ਮੰਤਰੀ ਅਤੇ ਸਭਾਪਤੀ ਦੇ ਰੂਪ ‘ਚ ਕਾਰਜ ਕਰਨ ਵਾਲਿਆਂ ਨੂੰ ਛੱਡ ਕੇ ਬਾਕੀਆਂ ਦੀ ਪਾਰਲੀਮੈਂਟ ‘ਚ ਹਾਜ਼ਰੀ 79 ਪ੍ਰਤੀਸ਼ਤ ਦਰਜ਼ ਕੀਤੀ ਗਈ ।
ਸਰਕਾਰ ਨੇ ਪਿਛਲੇ ਸਾਲ ਸਤੰਬਰ ‘ਚ ਇੱਕ ਵਿਸ਼ੇਸ਼ ਸੈਸ਼ਨ ਬੁਲਾਇਆ ਸੀ , ਜਦੋਂ ਮਹਿਲਾ ਰਾਖਵਾਂਕਰਨ ਬਿੱਲ ਪਾਸ ਕੀਤਾ ਸੀ , ਜਿਸ ਵਿੱਚ ਸਭ ਤੋਂ ਵੱਧ ਹਾਜ਼ਰੀ 92 ਪ੍ਰਤੀਸ਼ਤ ਦੇਖੀ ਗਈ।
ਸਰਕਾਰ ਨੇ ਨਵੇਂ ਸੰਸਦ ਭਵਨ ਦੇ ਪਹਿਲੇ ਸੈਸ਼ਨ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ । ਜਿਸ ਵਿੱਚ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਵੀ ਸ਼ਾਮਿਲ ਕੀਤਾ ਗਿਆ ।
ਕੋਵਿਡ-19 ਮਹਾਂਮਾਰੀ ਦੇ ਬਾਵਜੂਦ ਬਜਟ ਸੈਸ਼ਨ 2021 ਨੂੰ ਛੱਡ ਕੇ ਕਿਸ ਵੀ ਸੈਸ਼ਨ ‘ਚ ਹਾਜ਼ਰੀ 70 ਪ੍ਰਤੀਸ਼ਤ ਤੋਂ ਘੱਟ ਨਹੀਂ ਹੋਈ , ਉਦੋਂ 69 ਹਾਜ਼ਰੀ ਦੇਖੀ ਗਈ ਸੀ ।
ਇਸ ਦੌਰਾਨ ਮੈਂਬਰਾਂ ਨੇ ਔਸਤਨ 45 ਬਹਿਸਾ ‘ਚ ਹਿੱਸਾ ਲਿਆ।
ਉਤਰ ਪ੍ਰਦੇਸ਼ ਦੇ ਹਮੀਰਪੁਰ ਤੋਂ ਦੋ ਵਾਰ ਭਾਜਪਾ ਮੈਂਬਰ ਚੁਣੇ ਗਏ ਪੁਸ਼ਪਿੰਦਰ ਸਿੰਘ ਚੰਦੇਲ ਨੇ ਸਭ ਤੋਂ ਵੱਧ 1194 ਬਹਿਸਾਂ ‘ਚ ਹਿੱਸਾ ਲਿਆ , ਉਸਤੋਂ ਬਾਅਦ ਕਾਂਗਰਸ ਦੇ ਕੁਲਦੀਪ ਰਾਏ ਸ਼ਰਮਾ ਅਤੇ ਬਸਪਾ ਦੇ ਮਲੂਕ ਨਾਗਰ ਰਹੇ।
14 ਸੰਸਦ ਮੈਂਬਰਾਂ ਨੇ ਇੱਕ ਵੀ ਬਹਿਸ ‘ਚ ਹਿੱਸਾ ਨਹੀਂ ਲਿਆ , ਇਹਨਾ ‘ਚ ਸਾਬਕਾ ਕੇਂਦਰੀ ਮੰਤਰੀ ਸੋਨੀਆ ਗਾਂਧੀ ਅਤੇ ਰਮੇਸ ਪੋਖਰਿਆਲ ਨਿਸੰ਼ਕ, ਟੀਐਮਸੀ ਦੇ ਸ਼ਤਰੂਘਨ ਸਿਨਹਾ , ਬੀਜੇਪੀ ਦੇ ਅਨੰਤ ਕੁਮਾਰ ਹੇਗੜੇ ਅਤੇ ਸੰਨੀ ਦਿਓਲ ਸ਼ਾਮਿਲ ਹਨ।
ਪੀਆਰਐਸ ਨੇ ਖੁਲਾਸਾ ਕੀਤਾ ਕਿ ਪੋਸਟ ਗਰੈਜੂਏਟ ਡਿਗਰੀ ਵਾਲੀ ਮੈਂਬਰਾਂ ਨੇ 59 ਬਹਿਸਾਂ ‘ਚ ਹਿੱਸਾ ਲਿਆ, ਗਰੈਜੂਏਟਸ ਨੇ 47 ਬਹਿਸਾਂ ਵਿੱਚ, 12ਵੀ ਤੱਕ ਪੜ੍ਹੇ ਮੈਂਬਰਾਂ ਨੇ 34 ਬਹਿਸਾਂ ‘ਚ ਹਿੱਸਾ ਲਿਆ ।
ਅੰਕੜੇ ਦੱਸਦੇ ਹਨ ਕਿ ਉੱਚ ਸਿੱਖਿਆ ਪ੍ਰਾਪਤ ਨੇਤਾ ਬਹਿਸਾਂ ‘ਚ ਜਿ਼ਆਦਾ ਹਿੱਸਾ ਲੈਂਦੇ ਹਨ।
ਭਾਜਪਾ ਦੇ ਸੁਕਰਾਂਤ ਮਜੂਮਦਾਰ ਨੇ ਸਭ ਤੋਂ ਵੱਧ 654 ਸਵਾਲ ਪੁੱਛੇ ਅਤੇ ਸਿ਼ਵਸੈਨਾ ਦੇ ਸ੍ਰੀਰੰਗ ਅੱਪਾ ਬਾਰਨੇ ਅਤੇ ਭਾਜਪਾ ਦੇ ਸੁਧੀਰ ਗੁਪਤਾ ਨੇ 635 ਸਵਾਲ ਪੁੱਛੇ ।
17ਵੀਂ ਪਾਰਲੀਮੈਂਟ ‘ਚ 24 ਸੰਸਦ ਮੈਂਬਰ ਅਜਿਹੇ ਸੀ ਜਿੰਂਨ੍ਹਾਂ ਨੇ 5 ਸਾਲਾਂ ‘ਚ ਇੱਕ ਵੀ ਸਵਾਲ ਨਹੀਂ ਪੁੱਛਿਆ ਜਿੰਨ੍ਹਾਂ ‘ਚ ਸੋਨੀਆ ਗਾਂਧੀ , ਭਾਜਪਾ ਦੇ ਰਵੀ ਸੰਕਰ ਪ੍ਰਸ਼ਾਦ ਅਤੇ ਸਦਾਨੰਦ ਗੌੜਾ , ਸਪਾ ਦੇ ਅਖਿਲੇਸ਼ ਯਾਦਵ ਸ਼ਾਮਿਲ ਹਨ।
ਨੌਜਵਾਨ ਮੈਂਬਰਾਂ ਨੇ 226 ਸਵਾਲ ਪੁੱਛੇ ਜਦਕਿ ਵੱਧ ਵਾਲਿਆਂ ਨੇ ਔਸਤਨ 180 ਸਵਾਲ ਪੁੱਛੇ ।

Total Views: 119 ,
Real Estate