ਪੰਜਾਬ ਵਿਚ ਇੰਟਰਨੈਟ ਕਿਸ ਨੇ ਕੀਤਾ ਬੰਦ ? – ਮਜੀਠੀਆ

ਹਰਿਆਣਾ ਵਿਚ ਕਿਸਾਨ ਮਾਰਚ ਕਾਰਨ ਹਰਿਆਣਾ ਸਰਕਾਰ ਨੇ ਕਈ ਜਿਲਿਆਂ ਵਿਚ ਇੰਟਰਨੈਟ ਦੀ ਸੇਵਾ ਬੰਦ ਕੀਤੀ ਹੋਈ ਹੈ । ਹੁਣ ਪੰਜਾਬ ਦੇ ਵੀ ਕੁੱਝ ਇਲਾਕਿਆਂ ਵਿਚ ਇੰਟਰਨੈਟ ਸੇਵਾ ਬੰਦ ਕਰਨ ਦੀ ਖ਼ਬਰ ਸਾਹਮਣੇ ਆਈ ਸੀ ਜਿਸ ਤੇ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਇਹ ਸਵਾਲ ਚੁੱਕਿਆ ਹੈ ਕਿ ਪੰਜਾਬ ਵਿਚ ਇੰਟਰਨੈਟ ਬੰਦ ਕਿਸ ਦੇ ਹੁਕਮ ਤੇ ਕੀਤਾ ਗਿਆ ਹੈ? ਉਨ੍ਹਾਂ ਪੋਸਟ ਪਾ ਕੇ ਇਹ ਸਵਾਲ ਪੁੱਛਿਆ ਹੈ ਕਿ ਇੰਟਰਨੈਟ ਕਿਸ ਨੇ ਬੰਦ ਕਰਵਾਇਆ ਹੈ।

Total Views: 119 ,
Real Estate