ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦੀ ਉਮੀਦਵਾਰ ਬਣਨ ਦੀ ਦੌੜ ਵਿੱਚ ਸ਼ਾਮਲ ਨਿੱਕੀ ਹੇਲੀ ਨੇ ਭਾਰਤ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦਾ ਨਾਂ ਲਏ ਬਿਨਾਂ ਨਿੱਕੀ ਹੈਲੀ ਨੇ ਕਿਹਾ ਕਿ ਭਾਰਤ ਅਮਰੀਕਾ ਦਾ ਭਾਈਵਾਲ ਬਣਨਾ ਚਾਹੁੰਦਾ ਹੈ, ਪਰ ਫਿਲਹਾਲ ਉਨ੍ਹਾਂ ਨੂੰ ਅਮਰੀਕੀਆਂ ਦੀ ਅਗਵਾਈ ‘ਤੇ ਭਰੋਸਾ ਨਹੀਂ ਹੈ। ਭਾਰਤੀ-ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਦੀ ਦੌੜ ‘ਚ ਸ਼ਾਮਲ ਨਿੱਕੀ ਨੇ ਇਹ ਵੀ ਕਿਹਾ ਕਿ ਨਵੀਂ ਦਿੱਲੀ ਨੇ ਮੌਜੂਦਾ ਆਲਮੀ ਹਾਲਾਤ ‘ਚ ਚੁਸਤੀ ਨਾਲ ਖੇਡਿਆ ਹੈ ਅਤੇ ਰੂਸ ਨਾਲ ਨੇੜਤਾ ਬਣਾਈ ਹੈ। ਫੌਕਸ ਬਿਜ਼ਨਸ ਨਿਊਜ਼ ਨੂੰ ਦਿੱਤੇ ਇੰਟਰਵਿਊ ‘ਚ ਹੇਲੀ ਨੇ ਕਿਹਾ ਕਿ ਮੌਜੂਦਾ ਸਮੇਂ ‘ਚ ਭਾਰਤ ਅਮਰੀਕਾ ਨੂੰ ਕਮਜ਼ੋਰ ਸਮਝਦਾ ਹੈ।ਨਿੱਕੀ ਹੇਲੀ ਨੇ ਕਿਹਾ ਕਿ ਸਮੱਸਿਆ ਇਹ ਹੈ ਕਿ ਭਾਰਤ ਨੂੰ ਸਾਡੀ ਲੀਡਰਸ਼ਿਪ ‘ਤੇ ਭਰੋਸਾ ਨਹੀਂ ਹੈ। ਉਹ ਇਸ ਵੇਲੇ ਦੇਖਦੇ ਹਨ ਕਿ ਅਸੀਂ ਕਮਜ਼ੋਰ ਹਾਂ। ਉਨ੍ਹਾਂ ਕਿਹਾ ਕਿ ਭਾਰਤ ਨੇ ਹਮੇਸ਼ਾ ਚੁਸਤ-ਦਰੁਸਤ ਖੇਡਿਆ ਹੈ ਅਤੇ ਇਸੇ ਲਈ ਉਹ ਰੂਸ ਦੇ ਨੇੜੇ ਰਹੇ ਹਨ ਕਿਉਂਕਿ ਇੱਥੋਂ ਹੀ ਉਨ੍ਹਾਂ ਨੂੰ ਬਹੁਤ ਸਾਰਾ ਫੌਜੀ ਸਾਜ਼ੋ-ਸਾਮਾਨ ਮਿਲਦਾ ਹੈ।
ਭਾਰਤ ਨੂੰ ਅਮਰੀਕਾ ਦੀ ਲੀਡਰਸ਼ਿਪ ‘ਤੇ ਭਰੋਸਾ ਨਹੀਂ, ਇਸ ਲਈ ਉਹ ਰੂਸ ਨੂੰ ਚੁਣ ਰਿਹਾ: ਨਿੱਕੀ ਹੇਲੀ
Total Views: 367 ,
Real Estate












