ਆਵਾਰਾ ਕੁੱਤਿਆਂ ਦਾ ਭਿਆਨਕ ਹਮਲਾ, ਔਰਤ ਦੇ ਖੋਪੜੀ ਨਾਲੋਂ ਵੱਖ ਕੀਤੇ ਵਾਲ, 1 ਮੌਤ

ਕਪੂਰਥਲਾ ਦੇ ਸੁਲਤਾਨਪੁਰ ਲੋਧੀ ਸਬ-ਡਿਵੀਜ਼ਨ ਦੇ ਪਿੰਡ ਪੱਸਣ ਕਦੀਮ ਵਿੱਚ 15-20 ਆਵਾਰਾ ਕੁੱਤਿਆਂ ਵੱਲੋਂ ਇੱਕ ਔਰਤ ਤੇ ਹਮਲਾ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਜਦਕਿ ਇਕ ਹੋਰ ਔਰਤ ਵੀ ਗੰਭੀਰ ਰੂਪ ‘ਚ ਜ਼ਖਮੀ ਹੋ ਗਈ ਹੈ। ਇਨ੍ਹਾਂ ਆਵਾਰਾ ਕੁੱਤਿਆਂ ਨੇ ਔਰਤ ਨੂੰ ਇੰਨੀ ਬੁਰੀ ਤਰ੍ਹਾਂ ਵੱਢਿਆ ਕਿ ਉਸ ਦੇ ਸਿਰ ਦੇ ਵਾਲ ਖੋਪੜੀ ਨਾਲੋਂ ਵੱਖ ਕਰ ਦਿੱਤੇ। ਇਲਾਕੇ ਵਿੱਚ ਆਵਾਰਾ ਕੁੱਤਿਆਂ ਕਾਰਨ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ। ਮ੍ਰਿਤਕ ਪ੍ਰਵਾਸੀ ਔਰਤ ਦੀ ਪਛਾਣ ਕੇਵਲ ਠਾਕੁਰ ਦੀ ਪਤਨੀ ਪਰੀਦੇਵੀ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਕਰੀਬ ਇਕ ਹਫਤਾ ਪਹਿਲਾਂ ਆਵਾਰਾ ਕੁੱਤਿਆਂ ਨੇ ਇਕ ਬੱਚੇ ਨੂੰ ਮਾ,ਰ ਦਿੱਤਾ ਸੀ।

Total Views: 199 ,
Real Estate