ਪੰਜਾਬ ਦੇ DGP ਰਹੇ ਪੁਲਿਸ ਦੇ ਆਲ੍ਹਾ ਅਫ਼ਸਰਾਂ ਦੇ ਚਹੇਤੇ ਰਹੇ ਅਮਨ ਸਕੋਡਾ ਨਾਮੀ ਇਸ਼ਤਿਹਾਰੀ ਦੋਸ਼ੀ ਨੂੰ ਲੰਮੇ ਸਮੇਂ ਤੋਂ ਗ੍ਰਿਫ਼ਤਾਰ ਨਾ ਕਰਨ ਦੇ ਮਾਮਲੇ ‘ ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ | ਪੰਜਾਬ ਪੁਲਿਸ ਦੀ ਇਸ ਮਾਮਲੇ ਚ ਖ਼ੂਬ ਖਿਚਾਈ ਕਰਦੇ ਹੋਏ ਉਨ੍ਹਾਂ ਥਾਣੇਦਾਰਾਂ ਦੀਆਂ ਤਨਖ਼ਾਹਾਂ ਕੱਟਣ ਦੇ ਹੁਕਮ ਤੱਕ ਦੇ ਦਿੱਤੇ ਜਿਨ੍ਹਾਂ ਦੇ ਥਾਣਿਆਂ ‘ਚ ਸਕੋਡਾ ਖ਼ਿਲਾਫ਼ ਕੇਸ ਦਰਜ ਹਨ| ਹਾਈ ਕੋਰਟ ਦੇ ਜੱਜ ਸ ਹਰਪ੍ਰੀਤ ਸਿੰਘ ਬਰਾੜ ਨੇ ਇਸ ਕੇਸ ਦੀ ਸੁਣਵਾਈ ਕਰਦੇ ਹੋਏ ਕਿਹਾ ਕਿ 2021 ਚ DGP ਨੂੰ ਹਲਫ਼ੀਆ ਬਿਆਨ ਦਾਇਰ ਕਰਨ ਦੇ ਦਿੱਤੇ ਹੁਕਮ ਤੋਂ ਲੈਕੇ ਅੱਜ ਤੱਕ ਇਸ ਕੇਸ ਵਿਚ ਕੋਈ ਕਾਰਵਾਈ ਨਜ਼ਰ ਨਹੀਂ ਆਈ| 15 ਜਨਵਰੀ , 2024 ਨੂੰ ਜਸਟਿਸ ਬਰਾੜ ਵੱਲੋਂ ਜਾਰੀ ਕੀਤੇ ਹੁਕਮ ‘ਚ ਕਿਹਾ ਗਿਆ ਹੈ ਕਿ ਇਸ ਮਾਮਲੇ ਵਿਚ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਬੁਰੀ ਤਰ੍ਹਾਂ ਫ਼ੇਲ੍ਹ ਹੋਈ ਹੈ | ਅਦਾਲਤ ਵੱਲੋਂ ਇਹ ਨੋਟ ਕੀਤਾ ਗਿਆ ਕਿ ਅਮਨਦੀਪ ਸਕੋਡਾ ਦੇ ਖ਼ਿਲਾਫ਼ ਪੰਜਾਬ ਦੇ ਵੱਖ ਵੱਖ ਥਾਣਿਆਂ ਵਿਚ ਦਰਜ 33 ਕੇਸਾਂ ਵਿਚੋਂ 19 ਕੇਸਾਂ ਵਿਚ ਉਸਨੂੰ ਇਸ਼ਤਿਹਾਰੀ ਮੁਜਰਿਮ ਕਰਾਰ ਦਿੱਤਾ ਹੋਇਆ ਹੈ |
ਹਾਈ ਕੋਰਟ ਵੱਲੋਂ ਥਾਣੇਦਾਰਾਂ ਦੀ ਤਨਖ਼ਾਹ ਕੱਟਣ ਦੇ ਹੁਕਮ !
Total Views: 324 ,
Real Estate



















