EVM ਸਣੇ ਚੋਣਾਂ ਬਾਰੇ ਗਲਤ ਪ੍ਰਚਾਰ ’ਤੇ ਹੋਵੇਗੀ ਸਖ਼ਤੀ

ਚੋਣ ਕਮਿਸ਼ਨ ਵੋਟਾਂ ਤੋਂ ਪਹਿਲਾਂ ਤੇ ਨਤੀਜੇ ਆਉਣ ਤੋਂ ਬਾਅਦ ਈਵੀਐੱਮ (ਇਲੈਕਟ੍ਰਾਨਿਕ ਵੋਟਿੰਗ ਮਸ਼ੀਨ) ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਜਿਸ ਢੰਗ ਨਾਲ ਵਿਵਾਦ ਫੈਲਾਇਆ ਜਾ ਰਿਹਾ ਹੈ, ਉਸ ਤੋਂ ਚੋਣ ਕਮਿਸ਼ਨ ਨਾ ਸਿਰਫ਼ ਖ਼ਫ਼ਾ ਹੈ ਬਲਕਿ ਹੁਣ ਉਹ ਅਜਿਹੇ ਸਾਰੇ ਗਲਤ ਪ੍ਰਚਾਰਾਂ ਨਾਲ ਸਖ਼ਤੀ ਨਾਲ ਨਿਪਟਣ ਦੀ ਤਿਆਰੀ ’ਚ ਹੈ। ਕਮਿਸ਼ਨ ਨੇ ਜੋ ਯੋਜਨਾ ਬਣਾਈ ਹੈ ਉਸ ਤਹਿਤ ਇੰਟਰਨੈੱਟ ਮੀਡੀਆ ’ਤੇ ਈਵੀਐੱਮ ਸਣੇ ਚੋਣ ਭਰੋਸੇ ਨੂੰ ਤੋੜਨ ਵਾਲੇ ਸਾਰੇ ਭਰਮਾਊ ਤੇ ਝੂਠੇ ਸੰਦੇਸ਼ਾਂ ਦੀ ਸੱਚਾਈ ਨੂੰ ਲੈ ਕੇ ਫੈਕਟ ਚੈੱਕ ਜਾਰੀ ਕਰੇਗਾ ਤਾਂ ਜੋ ਇਨ੍ਹਾਂ ਸੰਦੇਸ਼ਾਂ ਤੇ ਪੋਸਟਾਂ ਨੂੰ ਦੇਖ ਕੇ ਦੂਜਾ ਕੋਈ ਇਨ੍ਹਾਂ ਨੂੰ ਸਹੀ ਨਾ ਮੰਨ ਬੈਠੇ ਤੇ ਭਰਮ ’ਚ ਨਾ ਪੈ ਜਾਵੇ। ਨਾਲ ਹੀ ਕਮਿਸ਼ਨ ਇਸ ਨਾਲ ਜੁੜੀਆਂ ਵੀਡੀਓ ਪੋਸਟਾਂ ਨੂੰ ਲੈ ਕੇ ਡਿਸਕਲੇਮਰ ਵੀ ਜਾਰੀ ਕਰਨ ਦੀ ਤਿਆਰੀ ’ਚ ਹੈ। ਇਸ ’ਤੇ ਕੰਮ ਸ਼ੁਰੂ ਹੋ ਗਿਆ ਹੈ ਅਤੇ ਅਗਲੇ ਹਫ਼ਤੇ ਤੋਂ ਇਸ ਵਿਚ ਤੇਜ਼ੀ ਨਜ਼ਰ ਆਵੇਗੀ। ਏਨਾ ਹੀ ਨਹੀਂ, ਚੋਣ ਪ੍ਰਕਿਰਿਆ ਤੇ ਈਵੀਐੱਮ ਵਿਰੁੱਧ ਕੂੜ ਪ੍ਰਚਾਰ ਫੈਲਾਉਣ ਵਾਲਿਆਂ ਨਾਲ ਨਿਪਟਣ ਲਈ ਕਮਿਸ਼ਨ ਅਜਿਹੇ ਸਾਰੇ ਇੰਟਰਨੈੱਟ ਮੀਡੀਆ ਅਕਾਊਂਟ ਨੂੰ ਬੰਦ ਕਰਵਾਉਣ ਦੀ ਵੀ ਤਿਆਰੀ ’ਚ ਹੈ, ਜੋ ਫ਼ਰਜ਼ੀ ਤੇ ਗੁਮਨਾਮ ਤਰੀਕੇ ਨਾਲ ਸੰਚਾਲਿਤ ਹਨ। ਇਸ ਕੂੜ ਪ੍ਰਚਾਰ ਦੀ ਖੇਡ ’ਚ ਸ਼ਾਮਲ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਵੀ ਤਿਆਰੀ ਹੈ।

Total Views: 262 ,
Real Estate