ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਪੁਲਾੜ ’ਚ ਬਲੈਕ ਹੋਲ ਦੇ ਅਧਿਐਨ ’ਚ ਮਦਦ ਕਰਨ ਵਾਲੇ ਆਪਣੇ ਪਹਿਲੇ ਐਕਸ-ਰੇਅ ਪੋਲਰੀਮੀਟਰ ਉਪਗ੍ਰਹਿ ਦੀ ਅੱਜ ਸਫਲਤਾ ਨਾਲ ਲਾਂਚ ਕਰਨ ਦੇ ਨਾਲ ਸਾਲ 2024 ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਭਾਰਤ ਆਕਾਸ਼ ਮੰਡਲ ਦੇ ਅਜਿਹੇ ਤੱਤਾਂ ’ਤੇ ਪ੍ਰਯੋਗ ਕਰਨ ਵਾਲਾ ਦੂਜਾ ਦੇਸ਼ ਬਣ ਗਿਆ ਹੈ। ਪੀਐੱਸਐੱਲਵੀ ਇਸ ਦੇ ਨਾਲ ਹੀ ਦਸ ਹੋਰ ਉਪ ਗ੍ਰਹਿ ਵੀ ਲੈ ਕੇ ਗਿਆ ਹੈ।ਇਸਰੋ ਦੇ ਸਭ ਤੋਂ ਭਰੋਸੇਮੰਦ ਧਰੁਵੀ ਉਪਗ੍ਰਹਿ ਲਾਂਚ ਵਾਹਨ (ਪੀਐੱਸਐੱਲਵੀ) ਰਾਹੀਂ ਪੁਲਾੜ ’ਚ ਲਿਜਾਣ ਵਾਲੇ ਪੇਲੋਡ ’ਚੋਂ ਇੱਕ ਮਹਿਲਾਵਾਂ ਨੇ ਬਣਾਇਆ ਹੈ ਜਿਸ ਕਾਰਨ ਭਾਰਤੀ ਪੁਲਾੜ ਏਜੰਸੀ ਨੇ ਇਸ ਨੂੰ ਦੇਸ਼ ਲਈ ਪ੍ਰੇਰਨਾ ਸਰੋਤ ਦੱਸਿਆ ਹੈ। ਪੀਐੱਸਐੱਲਵੀ-ਸੀ58 ਰਾਕੇਟ ਆਪਣੇ 60ਵੇਂ ਮਿਸ਼ਨ ’ਤੇ ਮੁੱਖ ਪੇਲੋਡ ਐਕਸਪੋਸੈਟ ਲੈ ਕੇ ਗਿਆ ਹੈ ਅਤੇ ਉਸ ਨੂੰ ਧਰਤੀ ਦੀ 650 ਕਿਲੋਮੀਟਰ ਹੇਠਲੀ ਧੁਰੀ ’ਚ ਸਥਾਪਤ ਕੀਤਾ ਗਿਆ ਹੈ। ਬਾਅਦ ਵਿੱਚ ਵਿਗਿਆਨੀਆਂ ਨੇ ਪੀਐੱਸਐੱਲਵੀ ਆਰਬਿਟਲ ਐਕਸਪੈਰੀਮੈਂਟਲ ਮਾਡਿਊਲ (ਪੀਓਈਐੱਮ) ਦੀ ਵਰਤੋਂ ਕਰਨ ਲਈ ਉੱਪ ਗ੍ਰਹਿ ਦੀ ਧੁਰੀ ਨੂੰ ਘੱਟ ਕਰਕੇ ਇਸ ਦੀ ਉਚਾਈ 350 ਕਿਲੋਮੀਟਰ ਕਰ ਦਿੱਤੀ। ਇੱਕ ਜਨਵਰੀ 2024 ਨੂੰ ਪੀਐੱਸਐੱਲਵੀ ਦੀ ਇੱਕ ਹੋਰ ਸਫਲ ਮੁਹਿੰਮ ਪੂਰੀ ਹੋਈ। ਪੀਐੱਸਐੱਲਵੀ-ਸੀ58 ਨੇ ਪ੍ਰਮੁੱਖ ਉੱਪ ਗ੍ਰਹਿ ਐਕਸਪੋਸੈਟ ਨੂੰ ਨਿਰਧਾਰਤ ਧੁਰੀ ’ਚ ਸਥਾਪਤ ਕਰ ਦਿੱਤਾ ਹੈ।’ ਐਕਸਪੋਸੈਟ ਐੱਕਸ-ਰੇਅ ਸਰੋਤ ਦੇ ਰਹੱਸਾਂ ਦਾ ਪਤਾ ਲਾਉਣ ਅਤੇ ‘ਬਲੈਕ ਹੋਲ’ ਦੀ ਰਹੱਸਮਈ ਦੁਨੀਆ ਦਾ ਅਧਿਐਨ ਕਰਨ ’ਚ ਮਦਦ ਕਰੇਗਾ। ਇਹ ਅਜਿਹਾ ਅਧਿਐਨ ਕਰਨ ਲਈ ਇਸਰੋ ਦਾ ਪਹਿਲਾ ਸਮਰਪਿਤ ਵਿਗਿਆਨਕ ਉਪਗ੍ਰਹਿ ਹੈ। ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਨੇ ਦਸੰਬਰ 2021 ’ਚ ਸੁਪਰਨੋਵਾ ਧਮਾਕੇ ਦੇ ਅਵਸ਼ੇਸ਼ਾਂ, ਬਲੈਕ ਹੋਲ ’ਚੋਂ ਨਿਕਲਣ ਵਾਲੇ ਕਣਾਂ ਅਤੇ ਹੋਰ ਅਸਮਾਨੀ ਘਟਨਾਵਾਂ ਦਾ ਅਜਿਹਾ ਹੀ ਅਧਿਐਨ ਕੀਤਾ ਸੀ। ਸੋਮਨਾਥ ਪੁਲਾੜ ਵਿਭਾਗ ਦੇ ਸਕੱਤਰ ਵੀ ਹਨ। ਉਨ੍ਹਾਂ ਕਿਹਾ ਕਿ ਉਪਗ੍ਰਹਿ ਦੇ ਸੋਲਰ ਪੈਨਲ ਨੂੰ ਸਫਲਤਾ ਨਾਲ ਸਥਾਪਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਿਸ਼ਨ ਦੀ ਸਮਾਂ ਮਿਆਦ ਤਕਰੀਬਨ ਪੰਜ ਸਾਲ ਹੈ ਤੇ ਆਸ ਹੈ ਕਿ ਐਕਸਪੋਸੈਟ ਦੁਨੀਆ ਭਰ ’ਚ ਪੁਲਾੜ ਵਿਗਿਆਨ ਭਾਈਚਾਰੇ ਨੂੰ ਕਾਫੀ ਲਾਭ ਪਹੁੰਚਾਏਗਾ। ਪੀਐੱਸਐੱਲਵੀ ਨੇ ਇੱਥੇ ਲਾਂਚਿੰਗ ਪੈਡ ਤੋਂ ਸਵੇਰੇ 9.10 ਵਜੇ ਉਡਾਣ ਭਰੀ ਸੀ।
ਇਸਰੋ ਵੱਲੋਂ ਨਵੇਂ ਸਾਲ ਦੀ ਸ਼ਾਨਦਾਰ ਸ਼ੁਰੂਆਤ
Total Views: 296 ,
Real Estate



















