ਮਲੇਰਕੋਟਲਾ ਦੇ ਵਿਅਕਤੀ ਦੀ ਇਟਲੀ ਵਿਖੇ ਮੌਤ

ਇਟਲੀ ਦੇ ਸ਼ਹਿਰ ਅਰੋਮਾ ਵਿਖੇ ਰਹਿੰਦੇ ਮਲੇਰਕੋਟਲਾ ਦੇ ਮੁਹੰਮਦ ਅਮਜਦ ਅਕਰਮ ਦਾ ਅਚਾਨਕ ਦਿਹਾਂਤ ਹੋ ਗਿਆ। ਮੁਹੰਮਦ ਅਮਜਦ ਅਕਰਮ ਜਿਸ ਨੂੰ ਇਟਲੀ ਵਲੋਂ ਪੀ.ਆਰ ਵੀ ਮਿਲੀ ਹੋਈ ਸੀ, 2015 ਵਿਚ ਪ੍ਰਵਾਰ ਸਮੇਤ ਇਟਲੀ ਤੋਂ ਭਾਰਤ ਅਪਣੇ ਪ੍ਰਵਾਰ ਕੋਲ ਮਲੇਰਕੋਟਲਾ ਵਾਪਸ ਆ ਗਿਆ ਸੀ। ਚਾਰ ਮਹੀਨੇ ਪਹਿਲਾਂ ਹੀ ਉਹ ਇੱਕਲਾ ਵਾਪਸ ਇਟਲੀ ਵਿਖੇ ਗਿਆ ਸੀ ਜਿਥੇ ਉਸਦੀ ਅਚਾਨਕ ਤਬੀਅਤ ਵਿਗੜਨ ਉਪਰੰਤ ਕਿਡਨੀਆਂ ਫੇਲ ਹੋਣ ਕਾਰਨ ਮੌਤ ਹੋ ਗਈ। ਮੁਹੰਮਦ ਅਮਜਦ ਅਕਰਮ ਨੂੰ ਇਟਲੀ ਵਿਖੇ ਹੀ ਸਪੁਰਦੇ ਖਾਕ ਕੀਤਾ ਗਿਆ।

Total Views: 239 ,
Real Estate