ਓਲੰਪਿਕ ਤਮਗਾ ਜੇਤੂ ਪਹਿਲਵਾਨ ਸਾਕਸ਼ੀ ਮਲਿਕਾਕਸ਼ੀ ਮਲਿਕ ਨੇ ਸੰਜੇ ਸਿੰਘ ਦੇ ਭਾਰਤੀ ਕੁਸ਼ਤੀ ਮਹਾਸੰਘ ਦਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। WFI ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਸਹਿਯੋਗੀ ਸੰਜੇ ਸਿੰਘ ਨੂੰ WFI ਦਾ ਨਵਾਂ ਪ੍ਰਧਾਨ ਚੁਣੇ ਜਾਣ ‘ਤੇ ਪਹਿਲਵਾਨ ਸਾਕਸ਼ੀ ਮਲਿਕ ਦਾ ਕਹਿਣਾ ਹੈ, “ਅਸੀਂ ਇੱਕ ਮਹਿਲਾ ਪ੍ਰਧਾਨ ਦੀ ਮੰਗ ਕੀਤੀ ਹੈ, ਜੇਕਰ ਪ੍ਰਧਾਨ ਇੱਕ ਔਰਤ ਹੁੰਦੀ ਹੈ ਤਾਂ ਪਰੇਸ਼ਾਨੀ ਨਹੀਂ ਹੁੰਦੀ, ਪਰ, ਪਹਿਲਾਂ ਵੀ ਔਰਤਾਂ ਦੀ ਭਾਗੀਦਾਰੀ ਨਹੀਂ ਸੀ ਅਤੇ ਅੱਜ ਤੁਸੀਂ ਸੂਚੀ ਦੇਖ ਸਕਦੇ ਹੋ, ਇਕ ਵੀ ਔਰਤ ਨੂੰ ਅਹੁਦਾ ਨਹੀਂ ਦਿੱਤਾ ਗਿਆ। ਅਸੀਂ ਪੂਰੀ ਤਾਕਤ ਨਾਲ ਲੜੇ ਸੀ, ਪਰ ਇਹ ਲੜਾਈ ਜਾਰੀ ਰਹੇਗੀ। ਪ੍ਰੈੱਸ ਕਾਨਫਰੰਸ ’ਚ ਉਨ੍ਹਾਂ ਨੇ ਕਿਹਾ ਕਿ ਮੈਂ ਕੁਸ਼ਤੀ ਤੋਂ ਸੰਨਿਆਸ ਲੈ ਰਹੀ ਹਾਂ ਕਿਉਂਕਿ ਡਬਲਯੂ.ਐੱਫ.ਆਈ. ਚੋਣਾਂ ’ਚ ਬ੍ਰਿਜ ਭੂਸ਼ਣ ਵਰਗਾ ਹੀ ਜਿੱਤ ਗਿਆ ਹੈ।
Total Views: 300 ,
Real Estate
















