ਇਟਲੀ ਪੁਲਿਸ ਵਿਚ ਭਰਤੀ ਹੋਈ ਜਸਕੀਰਤ ਸੈਣੀ

ਜਸਕੀਰਤ ਸੈਣੀ ਨੇ ਇਟਲੀ ਵਿਚ ਕਾਮਯਾਬੀ ਦੇ ਝੰਡੇ ਗੱਡੇ ਹਨ ਅਤੇ ਭਾਈਚਾਰੇ ਦਾ ਮਾਣ ਵਧਾਇਆ ਹੈ। 23 ਸਾਲਾ ਜਸਕੀਰਤ ਸੈਣੀ ਪੰਜਾਬ ਦੇ ਲੁਧਿਆਣਾ ਸ਼ਹਿਰ ਨਾਲ ਸਬੰਧਤ ਹੈ।ਉਹ ਅਪਣੇ ਪਿਤਾ ਸਤਪਾਲ ਸਿੰਘ ਅਤੇ ਮਾਤਾ ਪਰਮਜੀਤ ਕੌਰ ਨਾਲ ਇਟਲੀ ਦੇ ਜ਼ਿਲ੍ਹਾ ਬਰੇਸ਼ੀਆ ਦੇ ਪਵੋਨੇ ਮੇਲਾ ਵਿਖੇ ਰਹਿ ਰਹੀ ਹੈ। ਜਸਕੀਰਤ ਨੇ ਦਸਿਆ ਕਿ ਉਸ ਦੇ ਮਾਪਿਆਂ ਦੀਆਂ ਅਰਦਾਸਾਂ ਅਤੇ ਵਾਹਿਗੁਰੂ ਦੀ ਕਿਰਪਾ ਸਦਕਾ ਉਸ ਨੇ ਲੋਕਾਲੇ ਪੁਲਿਸ ਵਿਚ ਨੌਕਰੀ ਪ੍ਰਾਪਤ ਕਰ ਲਈ ਹੈ।

Total Views: 250 ,
Real Estate