ਬਠਿੰਡਾ: ਬੇਅਦਬੀ ਮਾਮਲੇ ‘ਚ ਡੇਰੇ ਦਾ ਸੰਚਾਲਕ 2 ਸਾਥੀਆਂ ਸਮੇਤ ਗ੍ਰਿਫਤਾਰ

ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਡੇਰਾ ਰਾਮ ਨਾਥ ਵਿਖੇ ਹੋਈ ਬੇਅਦਬੀ ਦੀ ਘਟਨਾ ਦੇ ਮਾਮਲੇ ਵਿਚ ਡੇਰੇ ਦੇ ਸੰਚਾਲਕ ਸਮੇਤ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਡੇਰੇ ਵਿਚ ਗੁਟਕਾ ਸਾਹਿਬ ਦੇ ਫਟੇ ਹੋਏ ਅੰਗ ਜਿਸ ਟਰੰਕ ਵਿਚੋਂ ਬਰਾਮਦ ਹੋਏ, ਉਸ ਵਿਚ ਬੂਟ ਵੀ ਰੱਖੇ ਹੋਏ ਸਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉਪਰ ਚੰਦੋਆ ਸਾਹਿਬ ਵੀ ਨਹੀਂ ਲਗਾਇਆ ਸੀ ਤੇ ਉਥੇ ਹੀ ਬੂਟ ਤੇ ਜੋੜੇ ਵੀ ਉਥੇ ਹੀ ਉਤਾਰੇ ਨਹੀਂ ਗਏ ਸਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਟਰੰਕ ਵਿਚੋਂ ਸ਼ਰਾਬ ਦੀ ਬੋਤਲ ਵੀ ਬਰਾਮਦ ਹੋਈ ਤੇ ਸ਼ਰਾਬ ਪੀ ਕੇ ਗੁਰਬਾਣੀ ਵੀ ਪੜ੍ਹੀ ਗਈ। ਇਸ ਸਾਰੇ ਮਾਮਲੇ ਵਿਚ ਲੋਕਾਂ ਦਾ ਗੁੱਸਾ ਫੁੱਟ ਗਿਆ ਤੇ ਲੋਕਾਂ ਨੇ ਡੇਰਾ ਸੰਚਾਲਕਾਂ ਦੀ ਕੁੱਟਮਾਰ ਵੀ ਕੀਤੀ  ।

Total Views: 150 ,
Real Estate