ਸ਼ਿਮਲਾ ਤੋਂ ਸਿਰਫ਼ ਇੱਕ ਘੰਟੇ ‘ਚ ਪਹੁੰਚ ਸਕੋਗੇ ਅੰਮ੍ਰਿਤਸਰ

ਕੁੱਲੂ ਤੋਂ ਅੰਮ੍ਰਿਤਸਰ ਲਈ ਹਵਾਈ ਸੇਵਾ ਸ਼ੁਰੂ ਕਰ ਦਿੱਤੀ ਹੈ। ਪਿਛਲੇ ਮਹੀਨੇ ਸ਼ੁਰੂ ਹੋਈ ਹਵਾਈ ਸੇਵਾ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਮਹੀਨੇ ਦੇ ਇੱਕ-ਦੋ ਦਿਨਾਂ ਨੂੰ ਛੱਡ ਕੇ ਆਉਣ-ਜਾਣ ਵਾਲੇ ਯਾਤਰੀਆਂ ਦੀ ਗਿਣਤੀ 20 ਹੀ ਰਹਿੰਦੀ ਹੈ। ਸ਼ਿਮਲਾ ਤੋਂ ਅੰਮ੍ਰਿਤਸਰ ਲਈ ਸਿੱਧੀ ਹਵਾਈ ਸੇਵਾ ਇਸ ਮਹੀਨੇ ਦੇ ਦੂਜੇ ਪੰਦਰਵਾੜੇ ਤੋਂ ਸ਼ੁਰੂ ਹੋ ਜਾਵੇਗੀ। ਇਸ ਦੇ ਲਈ ਸ਼ੁਰੂਆਤੀ ਦਿਨਾਂ ਦੀ ਇਕ ਪਾਸੇ ਦੀ ਟਿਕਟ 1900 ਰੁਪਏ ਰੱਖੀ ਗਈ ਹੈ। ਇਸ ਕੀਮਤ ‘ਤੇ ਟਿਕਟਾਂ ਸਿਰਫ਼ ਐਡਵਾਂਸ ਬੁਕਿੰਗ ‘ਤੇ ਹੀ ਉਪਲਬਧ ਹੋਣਗੀਆਂ। ਮੌਕੇ ‘ਤੇ ਟਿਕਟ ਦੀ ਫੀਸ ਜ਼ਿਆਦਾ ਹੋਵੇਗੀ। ਅਲਾਇੰਸ ਏਅਰ ਨੇ ਅੰਮ੍ਰਿਤਸਰ ਤੋਂ ਕੁੱਲੂ ਆਉਣ ਵਾਲੇ ਯਾਤਰੀਆਂ ਦੀ ਟਿਕਟ 3284 ਰੁਪਏ ਅਤੇ ਕੁੱਲੂ ਤੋਂ ਅੰਮ੍ਰਿਤਸਰ ਜਾਣ ਵਾਲੇ ਯਾਤਰੀਆਂ ਦੀ ਟਿਕਟ 2637 ਰੁਪਏ ਰੱਖੀ ਹੈ। ਇਨ੍ਹਾਂ ਦਰਾਂ ‘ਤੇ ਟਿਕਟਾਂ ਸਿਰਫ ਐਡਵਾਂਸ ਬੁਕਿੰਗ ‘ਤੇ ਉਪਲਬਧ ਹਨ।

Total Views: 85 ,
Real Estate