ਤ੍ਰਿਣਮੂਲ ਕਾਂਗਰਸ ਦੀ ਮਹੂਆ ਮੋਇਤਰਾ, ‘ਆਪ’ ਆਗੂ ਰਾਘਵ ਚੱਢਾ, ਕਾਂਗਰਸ ਦੇ ਸ਼ਸ਼ੀ ਥਰੂਰ ਤੇ ਪਾਰਟੀ ਦੇ ਪਬਲੀਸਿਟੀ ਵਿਭਾਗ ਦੇ ਮੁਖੀ ਪਵਨ ਖੇੜਾ ਅਤੇ ਸ਼ਿਵ ਸੈਨਾ (ਯੂਬੀਟੀ) ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਆਪਣੇ ਆਈਫੋਨਾਂ ਨਾਲ ‘ਸਰਕਾਰੀ ਹੈਕਰਾਂ’ ਵੱਲੋਂ ਛੇੜਛਾੜ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਵਿਰੋਧੀ ਪਾਰਟੀਆਂ ਨਾਲ ਸਬੰਧਤ ਇਨ੍ਹਾਂ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਐਪਲ ਵੱਲੋਂ ਇਕ ਅਲਰਟ ਆਇਆ ਹੈ, ਜਿਸ ਵਿੱਚ ‘ਸਰਕਾਰੀ ਹੈਕਰਾਂ ਵੱਲੋਂ ਉਨ੍ਹਾਂ ਦੇ ਆਈਫੋਨਾਂ ਨਾਲ ਛੇੜਖਾਨੀ ਦੀ ਕੋਸ਼ਿਸ਼ ਕੀਤੇ ਜਾਣ ਦੀ ਚਤਿਾਵਨੀ ਦਿੱਤੀ ਗਈ ਹੈ। ਆਗੂਆਂ ਨੇ ਆਪਣੇ ਐਕਸ ਹੈਂਡਲਾਂ ’ਤੇ ਅਲਰਟ ਸਬੰਧੀ ਸੁਨੇਹੇ ਦੇ ਸਕਰੀਨਸ਼ਾਟ ਵੀ ਸਾਂਝੇ ਕੀਤੇ ਹਨ। ਉਧਰ ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਕੇ.ਸੀ.ਵੇਣੂਗੋਪਾਲ, ਸੁਪ੍ਰਿਆ ਸ੍ਰੀਨੇਤ ਤੇ ਸਮਾਜਵਾਦੀ ਪਾਰਟੀ ਆਗੂ ਅਖਿਲੇਸ਼ ਯਾਦਵ ਨੂੰ ਵੀ ਅਜਿਹੇ ਸੁਨੇਹੇ ਮਿਲਣ ਦਾ ਦਾਅਵਾ ਕੀਤਾ ਗਿਆ ਹੈ।ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਕੁਝ ਸਕਰੀਨਸ਼ਾਟਸ ਸਾਂਝੇ ਕਰਦਿਆਂ ਲਿਖਿਆ, ‘‘ਮੈਨੂੰ ਐਪਲ ਤੋਂ ਟੈਕਸਟ ਸੁੁਨੇਹੇ ਤੇ ਈਮੇਲ ਮਿਲੀ ਹੈ, ਜਿਸ ਵਿੱਚ ਚਤਿਾਵਨੀ ਦਿੱਤੀ ਗਈ ਹੈ ਕਿ ਸਰਕਾਰ ਮੇਰਾ ਫੋਨ ਤੇ ਈਮੇਲ ਹੈਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਡਾਨੀ ਤੇ ਪੀਐੱਮਓ ਗੁੰਡਾਗਰਦੀ ਕਰ ਰਹੇ ਹਨ….ਤੁਹਾਡਾ ਡਰ ਦੇਖ ਕੇ ਮੈਨੂੰ ਤੁੁਹਾਡੇ ’ਤੇ ਤਰਸ ਆਉਂਦਾ ਹੈ।’’ ਟੀਐੱਮਸੀ ਆਗੂ ਨੇ ਇਹ ਟਵੀਟ ਅੱਗੇ ਭਾਰਤ ਦੇ ਗ੍ਰਹਿ ਮੰਤਰਾਲੇ ਦਫ਼ਤਰ ਤੇ ਸ਼ਿਵ ਸੈਨਾ ਦੀ ਪ੍ਰਿਯੰਕਾ ਚਤੁਰਵੇਦੀ ਨੂੰ ਟੈਗ ਕਰਦਿਆਂ ਦਾਅਵਾ ਕੀਤਾ ਕਿ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਦੇ ਤਿੰਨ ਹੋਰ ਆਗੂਆਂ ਨੂੰ ਵੀ ਮਿਲਦੇ ਜੁਲਦੇ ਸੁਨੇਹੇ ਪ੍ਰਾਪਤ ਹੋਏ ਹਨ। ਚਤੁਰਵੇਦੀ ਨੇ ਵੀ ਮਿਲਦਾ ਜੁਲਦਾ ਸਕਰੀਨਸ਼ਾਟ ਸਾਂਝਾ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਇਹ ਸੁਨੇਹਾ ਐਪਲ ਵੱਲੋਂ ਆਇਆ ਹੈ। ਉਨ੍ਹਾਂ ਕਿਹਾ, ‘ਹੈਰਾਨੀ ਹੈ ਕੌਣ? ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।’’ ਸ਼ਿਵ ਸੈਨਾ (ਯੂਬੀਟੀ) ਆਗੂ ਨੇ ਮੋਇਤਰਾ ਦੀ ਪੋਸਟ ਦੇ ਜਵਾਬ ਵਿੱਚ ਕਿਹਾ, ‘‘ਅੱਛਾ ਮੈਨੂੰ ’ਕੱਲੀ ਨੂੰ ਨਹੀਂ ਬਲਕਿ ਮਹੂਆ ਮੋਇਤਰਾ ਨੂੰ ਵੀ ਐਪਲ ਤੋਂ ਇਹ ਚਤਿਾਵਨੀ ਮਿਲੀ ਹੈ। ਕੀ ਭਾਰਤ ਦਾ ਗ੍ਰਹਿ ਮੰਤਰਾਲਾ ਇਸ ਦੀ ਜਾਂਚ ਕਰੇਗਾ?’’ਕਾਂਗਰਸ ਦੇ ਤਿਰੂਵਨੰਤਪੁਰਮ ਤੋਂ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਵੀ ਮਿਲਦੀ ਜੁਲਦੀ ਪੋਸਟ ਵਿੱਚ ਆਪਣੇ ਆਈਫੋਨ ਨਾਲ ਛੇੜਛਾੜ ਦਾ ਖਦਸ਼ਾ ਜਤਾਇਆ। ਥਰੂਰ ਨੇ ਐਕਸ ’ਤੇ ਇਕ ਪੋਸਟ ਅੱਗੇ ਪ੍ਰਧਾਨ ਮੰਤਰੀ ਦਫ਼ਤਰ, ਕਾਂਗਰਸ, ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਰਾਹੁਲ ਗਾਂਧੀ ਨੂੰ ਟੈਗ ਕਰਦਿਆਂ ਕਿਹਾ, ‘‘ਐਪਲ ਆਈਡੀ ਤੋਂ ਇਕ ਹਾਈਪਰਲਿੰਕ ਮਿਲਿਆ ਹੈ, ਜਿਸ ਦੀ ਮੈਂ ਤਸਦੀਕ ਕੀਤੀ ਹੈ। ਪ੍ਰਮਾਣਿਕਤਾ ਦੀ ਪੁਸ਼ਟੀ ਹੋਈ ਹੈ। ਮੇਰੇ ਜਿਹੇ ਕਰਦਾਤਿਆਂ ਦੇ ਖਰਚੇ ’ਤੇ ਘੱਟ ਰੁਜ਼ਗਾਰ ਵਾਲੇ ਅਫਸਰਾਂ ਨੂੰ ਰੁੱਝੇ ਰੱਖਣ ਤੋਂ ਖ਼ੁਸ਼ ਹਾਂ! ਇਸ ਤੋਂ ਅਹਿਮ ਹੋਰ ਕੀ ਹੋ ਸਕਦਾ ਹੈ?’’ ਖੇੜਾ ਨੇ ਵੀ ਇਹੀ ਸਕਰੀਨਸ਼ਾਟ ਸਾਂਝਾ ਕਰਦੇ ਹੋਏ ਕਿਹਾ, ‘‘ਪਿਆਰੀ ਮੋਦੀ ਸਰਕਾਰ, ਤੁਸੀਂ ਇਹ ਕਿਉਂ ਕਰ ਰਹੇ ਹੋ?’’
ਸਰਕਾਰ ਨੇ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਵੱਲੋਂ ਉਨ੍ਹਾਂ ਦੇ ਆਈਫੋਨਾਂ ਨਾਲ ਕਥਤਿ ਸਰਕਾਰੀ ਹੈਕਰਾਂ ਵੱਲੋਂ ਛੇੜਛਾੜ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਸਬੰਧੀ ਚੇਤਾਵਨੀ ਸੁਨੇਹੇ ਮਿਲਣ ਦੇ ਦਾਅਵਿਆਂ ਮਗਰੋਂ ਜਾਂਚ ਦੇ ਹੁਕਮ ਦਿੱਤੇ ਹਨ।
ਵਿਰੋਧੀ ਆਗੂਆਂ ਦੇ ਆਈਫੋਨਾਂ ’ਚ ‘ਸੰਨ੍ਹ’
Total Views: 175 ,
Real Estate
















