ਚੀਨ ਨੇ ਹਟਾਇਆ ਦੋ ਮਹੀਨੇ ਤੋਂ ਗੁੰਮਸ਼ੁਦਾ ਰੱਖਿਆ ਮੰਤਰੀ

ਚੀਨ ਨੇ ਲਗਪਗ ਦੋ ਮਹੀਨੇ ਤੋਂ ਲਾਪਤਾ ਰੱਖਿਆ ਮੰਤਰੀ ਜਨਰਲ ਲੀ ਸ਼ਾਂਗਫੂ ਨੂੰ ਹਟਾਉਣ ਦਾ ਐਲਾਨ ਕੀਤਾ ਹੈ। ਸਰਕਾਰੀ ਮੀਡੀਆ ਨੇ ਇਸ ਸਬੰਧੀ ਖ਼ਬਰ ਜਾਰੀ ਕੀਤੀ ਹੈ। ਸਾਬਕਾ ਵਿਦੇਸ਼ ਮੰਤਰੀ ਕਨਿ ਗਾਂਗ ਤੋਂ ਬਾਅਦ ਸ਼ਾਂਗਫੂ ਇਸ ਸਾਲ ਲਾਪਤਾ ਹੋਣ ਵਾਲੇ ਦੂਜੇ ਸੀਨੀਅਰ ਚੀਨੀ ਮੰਤਰੀ ਹਨ। ਗਾਂਗ ਨੂੰ ਜੁਲਾਈ ਵਿੱਚ ਬਿਨਾ ਕੋਈ ਸਪੱਸ਼ਟੀਕਰਨ ਦਿੱਤੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਮਾਰਚ ਵਿੱਚ ਮੰਤਰੀ ਮੰਡਲ ਵਿੱਚ ਫੇਰ-ਬਦਲ ਦੌਰਾਨ ਰੱਖਿਆ ਮੰਤਰੀ ਬਣੇ ਸ਼ਾਂਗਫੂ ਨੂੰ 29 ਅਗਸਤ ਨੂੰ ਭਾਸ਼ਣ ਦੇਣ ਦੇ ਬਾਅਦ ਤੋਂ ਨਹੀਂ ਦੇਖਿਆ ਗਿਆ। ਗਾਂਗ ਅਤੇ ਸ਼ਾਂਗਫੂ ਦੇ ਲਾਪਤਾ ਹੋਣ ਨਾਲ ਚੀਨ ਦੀਆਂ ਵਿਦੇਸ਼ ਜਾਂ ਰੱਖਿਆ ਨੀਤੀਆਂ ਵਿੱਚ ਬਦਲਾਅ ਦਾ ਕੋਈ ਸੰਕੇਤ ਨਹੀਂ ਮਿਲਦਾ ਹੈ। ਹਾਲਾਂਕਿ, ਦੋਹਾਂ ਆਗੂਆਂ ਨੇ ਰਾਸ਼ਟਰਪਤੀ ਅਤੇ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਆਗੂ ਸ਼ੀ ਜਨਿਪਿੰਗ ਦੇ ਸੱਤਾ ਵਿੱਚ ਕਾਇਮ ਰਹਿਣ ’ਤੇ ਸਵਾਲ ਉਠਾਏ ਸਨ।

Total Views: 333 ,
Real Estate