ਅਮਰੀਕਾ ’ਚ ਨਫ਼ਰਤੀ ਹਿੰਸਾ ਦਾ ਸ਼ਿਕਾਰ ਹੋਚ ਵਾਲ਼ਿਆਂ ‘ਚ ਸਿੱਖ ਦੂਜੇ ਨੰਬਰ ’ਤੇ

FBI ਮੁਤਾਬਕ, ਪਿਛਲੇ ਸਾਲ ਅਮਰੀਕਾ ਵਿੱਚ ਨਫ਼ਰਤੀ ਹਿੰਸਾ ਦੇ ਅੰਕੜੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਏ ਸਨ।ਐੱਫਬੀਆਈ ਵੱਲੋਂ ਜਾਰੀ ਕੀਤੀ ਗਈ ਨਵੀਂ ਰਿਪੋਰਟ ਮੁਤਾਬਕ, ਸਾਲ 2022 ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਨਫ਼ਰਤੀ ਹਿੰਸਾ ਦੇ ਕੇਸ ਸਾਹਮਣੇ ਆਏ ਹਨ, ਜੋ 2021 ਦੇ ਮੁਕਾਬਲੇ ਲਗਭਗ 7 ਫੀਸਦ ਵੱਧ ਹਨ।ਜੇਕਰ ਇਨ੍ਹਾਂ ਅੰਕੜਿਆਂ ਵਿੱਚ ਧਰਮ ਵਿਰੁੱਧ ਹੋਏ ਨਫ਼ਰਤੀ ਅਪਰਾਧਾਂ ਦੀ ਗੱਲ ਕਰੀਏ ਤਾਂ ਸਿੱਖ ਧਰਮ ਦਾ ਨੰਬਰ ਦੂਜਾ ਹੈ।ਇਸ ਵਿੱਚ ਪਹਿਲੇ ਸਥਾਨ ‘ਤੇ ਯਹੂਦੀ, ਫਿਰ ਕ੍ਰਮਵਾਰ, ਸਿੱਖ, ਇਸਲਾਮ, ਕੈਥੋਲਿਕ ਅਤੇ ਬੁੱਧ ਮਤ ਹੈ।

Total Views: 185 ,
Real Estate