‘ਮੈਂ ਤੁਹਾਡੀਆਂ ਗੱਲਾਂ ‘ਤੇ ਭਰੋਸਾ ਕੀਤਾ ਤੇ ਸਿਆਸਤ ਦਾ ਸ਼ਿਕਾਰ ਹੋ ਗਿਆ’-ਕੁੰਵਰ ਵਿਜੇ ਪ੍ਰਤਾਪ

“ਜਦੋਂ ਮੈਂ ਅਪ੍ਰੈਲ 2021 ਵਿੱਚ ਭਾਰਤੀ ਪੁਲਿਸ ਸੇਵਾ ਤੋਂ ਅਸਤੀਫ਼ਾ ਦੇ ਦਿੱਤਾ ਤਾਂ ਮੈਂ ਤੁਹਾਡੇ ਸ਼ਬਦਾਂ ‘ਤੇ ਭਰੋਸਾ ਕੀਤਾ ਅਤੇ ਰਾਜਨੀਤੀ ਦਾ ਸ਼ਿਕਾਰ ਹੋ ਗਿਆ।ਅੱਜ, ਐੱਸਆਈਟੀ (ਵਿਸ਼ੇਸ਼ ਜਾਂਚ ਟੀਮ) ਤੁਹਾਡੀ ਹੈ ਅਤੇ ਤੁਸੀਂ ਗ੍ਰਹਿ ਮੰਤਰੀ ਹੋ। ਐੱਸਆਈਟੀ ਗਵਾਹਾਂ ਨੂੰ ਆਪਣੇ ਬਿਆਨਾਂ ਤੋਂ ਮੁੱਕਰਾ ਰਹੀ ਹੈ। ਦੁਬਾਰਾ ਓਨ੍ਹਾਂ ਦਾ ਬਿਆਨ ਕਰਾਇਆ ਜਾ ਰਿਹਾ ਹੈ, ਮੁਲਜ਼ਮਾਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ।ਮੈਂ ਪ੍ਰਾਈਵੇਟ ਵਕੀਲਾਂ ਨਾਲ ਅਦਾਲਤਾਂ ਵਿੱਚ ਲੜ ਰਿਹਾ ਹਾਂ। ਮੈਨੂੰ ਜਾਣਬੁੱਝ ਕੇ ਜ਼ਲੀਲ ਕੀਤਾ ਜਾ ਰਿਹਾ ਹੈ।”ਆਮ ਆਦਮੀ ਪਾਰਟੀ ਦੇ ਵਿਧਾਇਕ, ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੀਰਵਾਰ ਨੂੰ ਇੱਕ ਫੇਸਬੁੱਕ ਪੋਸਟ ‘ਤੇ ਭਗਵੰਤ ਮਾਨ ਦੀ 2015 ਦੇ ਕੋਟਕਪੂਰਾ ਅਤੇ ਬਹਿਬਲ ਕਲਾਂ ਪੁਲਿਸ ਗੋਲੀਬਾਰੀ ਦੇ ਮਾਮਲਿਆਂ ਦੀ ਜਾਂਚ ਲਈ ਉਨ੍ਹਾਂ ਦੀ ਤਾਰੀਫ ਕਰਦੇ ਹੋਏ ਇੱਕ ਵੀਡੀਓ ਸ਼ੇਅਰ ਕੀਤੀ।ਆਪਣੀ ਪੋਸਟ ਵਿੱਚ ਕੁੰਵਰ ਵਿਜੈ ਪ੍ਰਤਾਪ ਸਿੰਘ ਅੱਗੇ ਲਿਖਦੇ ਹਨ, “ਦੋਸ਼ੀ ਸਰਕਾਰੀ ਤੰਤਰ ਤੇ ਹਾਵੀ ਹੋ ਗਏ। ਪੰਜਾਬੀਆਂ ਦੇ ਨਾਲ ਧੋਖਾ ਹੋ ਗਿਆ। ਲੇਕਿਨ ਆਖ਼ਰੀ ਫੈਸਲਾ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿੱਚ ਹੋਣਾ ਹੈ।”ਉਨ੍ਹਾਂ ਲਿਖਿਆ, ਮੇਰੀ ਜੰਗ ਜਾਰੀ ਰਹੇਗੀ, ਮੈਂ ਹਰ ਤਸ਼ੱਦਦ ਸਹਿਣ ਲਈ ਤਿਆਰ ਹਾਂ।”  ਬੇਅਦਬੀ ਅਤੇ ਪੁਲਿਸ ਗੋਲੀਬਾਰੀ ਦੇ ਮਾਮਲਿਆਂ ‘ਤੇ ਆਮ ਆਦਮੀ ਪਾਰਟੀ (ਆਪ) ਦੇ ਪੋਸਟਰ ਬੁਆਏ ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਅਤੇ ਸਾਬਕਾ ਆਈਪੀਐਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਪਹਿਲੀ ਵਾਰ ਸਿੱਧਾ ਹਮਲਾ ਕੀਤਾ ਹੈ।

Total Views: 299 ,
Real Estate