ਪੰਜਾਬ ਦੀਆਂ ਦੀਆਂ ਤਿੰਨ ਧੀਆਂ ਨੇ ਜੱਜ ਬਣ ਕੇ ਮਾਪਿਆਂ ਅਤੇ ਸੂਬੇ ਦਾ ਨਾਂ ਰੋਸ਼ਨ ਕੀਤਾ ਹੈ। ਹਰਅੰਮ੍ਰਿਤ ਕੌਰ ਪੁੱਤਰੀ ਦਲਜੀਤ ਸਿੰਘ ਗਾਬਾ ਨੇ 612.50/1050 ਅੰਕ ਪ੍ਰਾਪਤ ਕਰਕੇ ਸੂਬੇ ‘ਚੋਂ ਤੀਸਰਾ ਸਥਾਨ ਤੇ ਜਲੰਧਰ ਚੋਂ ਪਹਿਲਾ ਸਥਾਨ ਹਾਸਲ ਕਰਕੇ ਪਰਿਵਾਰ ਦੇ ਨਾਲ-ਨਾਲ ਪੂਰੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ।
ਪ੍ਰਤਾਪ ਕਲੋਨੀ ਰਾਜਪੁਰਾ ਦੀ ਰਹਿਣ ਵਾਲੀ ਆਰਜ਼ੂ ਗਿਲਾਨੀ ਨੇ ਪੰਜਾਬ ਨਿਆਂਪਾਲਿਕਾ ਦੀ ਜੱਜ ਬਣ ਕੇ ਆਪਣੇ ਪਰਿਵਾਰ, ਸਮਾਜ ਅਤੇ ਸ਼ਹਿਰ ਦਾ ਮਾਣ ਵਧਾ ਦਿੱਤਾ ਹੈ। BSNL ਵਿੱਚ ਡਰਾਈਵਰ ਵਜੋਂ ਕੰਮ ਕਰਨ ਵਾਲੇ ਰਵੀ ਦੀ ਧੀ ਆਰਜ਼ੂ ਗਿਲਾਨੀ ਨੇ PCS ਦੀ ਪ੍ਰੀਖਿਆ ਵਿੱਚ 11ਵਾਂ ਰੈਂਕ ਹਾਸਲ ਕੀਤਾ ਹੈ। ਜੁਡੀਸ਼ਰੀ ਦੇ ਨਤੀਜਿਆਂ ਵਿੱਚ ਧੀ ਆਰਜ਼ੂ ਗਿੱਲ ਨੂੰ ਜੂਨੀਅਰ ਜੱਜ ਵਜੋਂ ਚੁਣਿਆ ਗਿਆ ਹੈ।
ਜਲਾਲਾਬਾਦ ਦੀ ਅਗਰਵਾਲ ਸਟਰੀਟ ਵਿੱਚ ਰਹਿਣ ਵਾਲੇ ਗੁਰਸਿੱਖ ਪਰਿਵਾਰ ਦੇ ਗੁਰਦੀਪ ਸਿੰਘ ਤਨੇਜਾ ਦੀ ਬੇਟੀ ਗੁਰਲੀਨ ਕੌਰ ਨੇ PCS ਪੀ.ਸੀ.ਐਸ ਜੁਡੀਸ਼ੀਅਲ ਦਾ ਪੇਪਰ ਪਾਸ ਕਰਕੇ ਜੱਜ ਬਣ ਗਈ ਹੈ।
Total Views: 243 ,
Real Estate



















