ਮਨੀਪੁਰ ਸਰਕਾਰ ਨੇ ਹੁਕਮ ਵਿੱਚ ਕਿਹਾ ਹੈ ਕਿ ਸੂਬੇ ਵਿੱਚ ਹਿੰਸਾ ਅਤੇ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਨਾਲ ਸਬੰਧਤ ਵੀਡੀਓਜ਼ ਦੇ ਪ੍ਰਸਾਰਣ ਨੂੰ ਰੋਕਣ ਲਈ ਹੁਣ ਸਖ਼ਤ ਕਦਮ ਚੁੱਕੇ ਜਾਣਗੇ ਅਤੇ ਕਾਨੂੰਨ ਅਨੁਸਾਰ ਕਾਰਵਾਈ ਵੀ ਕੀਤੀ ਜਾਵੇਗੀ। ਇਹ ਹੁਕਮ ਬੁੱਧਵਾਰ ਰਾਤ ਨੂੰ ਮਨੀਪੁਰ ‘ਚ ਹਿੰਸਾ ਦੀਆਂ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਜਾਰੀ ਕੀਤਾ ਗਿਆ ਸੀ। ਇਸੇ ਤਰ੍ਹਾਂ ਦੇ ਵੀਡੀਓ ਵਿੱਚ ਲੋਕਾਂ ਦੇ ਸਮੂਹ ਨੂੰ ਦੋ ਨੌਜਵਾਨਾਂ ਨੂੰ ਨੇੜੇ ਤੋਂ ਗੋਲੀ ਮਾਰ ਕੇ ਇੱਕ ਟੋਏ ਵਿੱਚ ਦੱਬਦੇ ਹੋਏ ਦਿਖਾਇਆ। ਹਾਲਾਂਕਿ ਵੀਡੀਓ ਵਿੱਚ ਘਟਨਾ ਵਾਲੀ ਥਾਂ ਅਤੇ ਦਫ਼ਨਾਉਣ ਵਾਲੀ ਥਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।
Total Views: 198 ,
Real Estate



















