X ਨੇ ਭਾਰਤ ‘ਚ ਬੈਨ ਕੀਤੇ 5 ਲੱਖ ਤੋਂ ਵੱਧ ਅਕਾਊਂਟ

X (ਟਵਿਟਰ) ਨੇ ਸਤੰਬਰ ਮਹੀਨੇ ਦੀ ਰਿਪੋਰਟ ਜਾਰੀ ਕੀਤੀ ਹੈ ਅਤੇ ਕੰਪਨੀ ਨੇ ਵੱਡੀ ਗਿਣਤੀ ਵਿੱਚ ਭਾਰਤੀ ਖਾਤਿਆਂ ‘ਤੇ ਕਾਰਵਾਈ ਕੀਤੀ ਹੈ। ਐਲੋਨ ਮਸਕ ਦੇ ਟਵਿੱਟਰ ਨੇ 26 ਅਗਸਤ ਤੋਂ 25 ਸਤੰਬਰ ਦਰਮਿਆਨ 5,57,764 ਭਾਰਤੀ ਖਾਤਿਆਂ ਨੂੰ ਬੈਨ ਕਰ ਦਿੱਤਾ ਹੈ।ਇਹਨਾਂ ਵਿੱਚੋਂ ਜ਼ਿਆਦਾਤਰ ਖਾਤੇ ਕੰਪਨੀ ਦੇ ਨਿਯਮਾਂ ਦੇ ਵਿਰੁੱਧ ਜਾ ਕੇ ਬਾਲ ਜਿਨਸੀ ਸ਼ੋਸ਼ਣ ਅਤੇ ਗੈਰ-ਸਹਿਮਤ ਨਗਨਤਾ ਨੂੰ ਉਤਸ਼ਾਹਿਤ ਕਰ ਰਹੇ ਸਨ। ਭਾਵ, ਪਲੇਟਫਾਰਮ ‘ਤੇ ਨਗਨਤਾ ਪੋਸਟ ਕੀਤੀ ਜਾ ਰਹੀ ਸੀ। ਇਸ ਸਮੇਂ ਦੌਰਾਨ, ਕੰਪਨੀ ਨੇ 1,675 ਅਜਿਹੇ ਖਾਤਿਆਂ ਨੂੰ ਵੀ ਸਥਾਈ ਤੌਰ ‘ਤੇ ਬੰਦ ਕਰ ਦਿੱਤਾ ਹੈ ਜੋ ਅੱਤਵਾਦ ਨੂੰ ਉਤਸ਼ਾਹਿਤ ਕਰ ਰਹੇ ਸਨ।
Total Views: 203 ,
Real Estate