ਕੈਲੀਫੋਰਨੀਆ ’ਚ ਇਕ ਸਿੱਖ ਵਿਅਕਤੀ ਨੇ ਦੂਜੇ ਉਤੇ ਕਿਰਪਾਨ ਨਾਲ ਹਮਲਾ ਕਰਨ ਦਾ ਦੋਸ਼ ਕਬੂਲ ਲਿਆ ਹੈ। ਇਹ ਘਟਨਾ 2018 ਵਿਚ ਯੂਬਾ ਸਿਟੀ ’ਚ ਨਗਰ ਕੀਰਤਨ ਦੌਰਾਨ ਵਾਪਰੀ ਸੀ ਤੇ ਫੱਟੜ ਵਿਅਕਤੀ ਦੇ 23 ਟਾਂਕੇ ਲੱਗੇ ਸਨ। ਵੇਰਵਿਆਂ ਮੁਤਾਬਕ ਟਰੇਸੀ ਸ਼ਹਿਰ ਦੇ ਪਰਮਵੀਰ ਸਿੰਘ ਗੋਸਲ ਨੇ ਪਿਛਲੇ ਹਫ਼ਤੇ ਜੁਰਮ ਕਬੂਲ ਲਿਆ ਹੈ। ਦੋਸ਼ੀ ਨੂੰ 29 ਜਨਵਰੀ ਨੂੰ ਸਜ਼ਾ ਸੁਣਾਈ ਜਾਵੇਗੀ, ਤੇ ਉਸ ਨੂੰ 17 ਸਾਲਾਂ ਤੋਂ ਵੱਧ ਦੀ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ।
Total Views: 222 ,
Real Estate



















