ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਨਸ਼ਾ ਤਸਕਰੀ ਕੇਸ ’ਚ ਆਪਣੀ ਜਾਂਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਉਨ੍ਹਾਂ ਖ਼ਿਲਾਫ਼ ਕੀਤੀ ਜਾਂਚ ਦੇ ਆਧਾਰ ’ਤੇ ਕਰਨ ਦੀ ਯੋਜਨਾ ਬਣਾਈ ਰਹੀ ਹੈ। ਖਬਰਾਂ ਹਨ ਕਿ ਵਿਸ਼ੇਸ਼ ਜਾਂਚ ਟੀਮ (ਸਿਟ) ਨੂੰ ਪੀਐੱਮਐੱਲਏ ਤਹਿਤ ਕੇਸ ਵਿੱਚ ਈਡੀ ਵੱਲੋਂ ਤਿਆਰ 80 ਪੰਨਿਆਂ ਦੀ ਜਾਂਚ ਰਿਪੋਰਟ ਘੋਖਣ ਲਈ ਹੁਕਮ ਹੋਏ ਹਨ। ਈਡੀ ਦੀ ਰਿਪੋਰਟ ਵਿਚ ਮਿਲੇ ਤੱਥਾਂ ਦੀ ਪੁਸ਼ਟੀ ਅਤੇ ਮੁੜ ਜਾਂਚ ਲਈ ‘ਸਿਟ’ ਨੇ ਜਲਾਲਾਬਾਦ ਦੀ ਇੱਕ ਅਦਾਲਤ ਤੋਂ ਖਹਿਰਾ ਦਾ ਦੋ ਰੋਜ਼ਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਸੁਖਪਾਲ ਖਹਿਰਾ ਨੂੰ ਪਿਛਲੇ ਮਹੀਨੇ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪੁਲੀਸ ਰਿਮਾਂਡ ਤਹਿਤ ਨਾਭਾ ਜੇਲ੍ਹ ’ਚ ਬੰਦ ਸਨ।
Total Views: 391 ,
Real Estate



















