ਜਲੰਧਰ ‘ਚ ਇੱਕੋ ਪਰਿਵਾਰ ਦੇ ਬਲੇ 6 ਸਿਵੇ

ਜਲੰਧਰ ਦੇ ਅਵਤਾਰ ਨਗਰ ‘ਚ ਇਕ ਘਰ ‘ਚ ਅੱਗ ਲੱਗਣ ਕਾਰਨ ਇਕ ਹੀ ਪਰਿਵਾਰ ਦੇ 6 ਮੈਂਬਰ ਝੁਲਸਣ ਕਾਰਨ ਮੌਤ ਹੋ ਗਈ। ਹਾਦਸੇ ਵਿੱਚ ਯਸ਼ਪਾਲ ਸਿੰਘ ਘਈ, ਉਸ ਦਾ ਬੇਟਾ ਇੰਦਰਪਾਲ, ਨੂੰਹ ,2 ਦੋਹਤੀਆਂ ਅਤੇ 1 ਪੋਤਾ ਜ਼ਿੰਦਾ ਸੜ ਗਏ। ਹੁਣ ਪਰਿਵਾਰ ਵਿੱਚ ਸਿਰਫ਼ ਯਸ਼ਪਾਲ ਘਈ ਦੀ ਬਜ਼ੁਰਗ ਪਤਨੀ ਹੀ ਬਚੀ ਹੈ। ਬੇਹੱਦ ਗਮਗੀਨ ਮਾਹੌਲ ‘ਚ ਇੱਕਠੇ 6 ਜੀਆਂ ਦਾ ਸਸਕਾਰ ਕੀਤਾ ਗਿਆ।
ਪੁਲਿਸ ਨੂੰ ਇੱਕ ਘਰ ਵਿੱਚ ਧਮਾਕਾ ਵਰਗੀ ਘਟਨਾ ਦੀ ਸੂਚਨਾ ਮਿਲੀ ਸੀ। ਇਸ ਘਟਨਾ ‘ਚ 6 ਲੋਕਾਂ ਦੀ ਮੌਤ ਹੋ ਗਈ। ਪਰਿਵਾਰ ਨੇ ਸੱਤ ਮਹੀਨੇ ਪਹਿਲਾਂ ਫਰਿੱਜ ਖਰੀਦਿਆ ਸੀ। ਇਹ ਹਾਦਸਾ ਫਰਿੱਜ ਦਾ ਕੰਪ੍ਰੈਸ਼ਰ ਫਟਣ ਕਾਰਨ ਵਾਪਰਿਆ।
Total Views: 147 ,
Real Estate