ਬਲੋਚਿਸਤਾਨ ਦੀ ਇਕ ਮਸਜਿਦ ਨੇੜੇ ਹੋਏ ਆਤਮਘਾਤੀ ਹਮਲੇ ਦੌਰਾਨ 58 ਵਿਅਕਤੀ ਹਲਾਕ ਅਤੇ 100 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ। ਉਧਰ ਖ਼ੈਬਰ ਪਖਤੂਨਖਵਾ ’ਚ ਜੁੰਮੇ ਦੀ ਨਮਾਜ਼ ਮੌਕੇ ਮਸਜਿਦ ਨੇੜੇ ਹੋਏ ਆਤਮਘਾਤੀ ਧਮਾਕੇ ਵਿੱਚ ਚਾਰ ਵਿਅਕਤੀ ਹਲਾਕ ਅਤੇ 12 ਹੋਰ ਜ਼ਖ਼ਮੀ ਹੋ ਗਏ। ਇਹ ਧਮਾਕਾ ਹੰਗੂ ਜ਼ਿਲ੍ਹੇ ਦੇ ਦੋਆਬਾ ਪੁਲੀਸ ਸਟੇਸ਼ਨ ਨੇੜੇ ਪੈਂਦੀ ਮਸਜਿਦ ’ਚ ਹੋਇਆ। ਧਮਾਕੇ ਉਸ ਸਮੇਂ ਹੋਏ ਜਦੋਂ ਲੋਕ ਪੈਗੰਬਰ ਮੁਹੰਮਦ ਦਾ ਜਨਮਦਨਿ ‘ਈਦ-ਮਿਲਾਦ-ਉਨ-ਨਬੀ’ ਮਨਾਉਣ ਲਈ ਇਕੱਠੇ ਹੋਏ ਸਨ। ਬਲੋਚਿਸਤਾਨ ’ਚ ਧਮਾਕਾ ਮਸਤੁੰਗ ਜ਼ਿਲ੍ਹੇ ’ਚ ਅਲ ਫਲਾਹ ਰੋਡ ’ਤੇ ਮਦੀਨਾ ਮਸਜਿਦ ਨੇੜੇ ਹੋਇਆ।
Total Views: 152 ,
Real Estate



















