ਸ਼ਾਟਪੁੱਟ: ਕਿਰਨ ਬਾਲਿਆਨ ਨੇ ਅਥਲੈਟਿਕਸ ’ਚ ਪਹਿਲਾ ਤਗ਼ਮਾ ਜਿੱਤਿਆ

ਏਸ਼ੀਅਨ ਖੇਡਾਂ ਹਾਂਗਜ਼ੂ ਕਿਰਨ ਬਾਲਿਆਨ ਨੇ ਔਰਤਾਂ ਦੇ ਸ਼ਾਟਪੁੱਟ (ਗੋਲਾ ਸੁੱਟਣ) ਮੁਕਾਬਲੇ ’ਚ ਕਾਂਸੀ ਦਾ ਤਗ਼ਮਾ ਜਿੱਤ ਕੇ ਭਾਰਤ ਨੂੰ ਅਥਲੈਟਿਕਸ ਮੁਕਾਬਲਿਆਂ ’ਚ ਪਹਿਲਾ ਤਗ਼ਮਾ ਜਿਤਾਇਆ ਹੈ। ਮੁਕਾਬਲੇ ਦੌਰਾਨ ਕਿਰਨ (24) ਨੇ ਤੀਜੀ ਕੋਸ਼ਿਸ਼ ’ਚ 17.36 ਮੀਟਰ ਦੂਰ ਗੋਲਾ ਸੁੱਟਿਆ। ਇਸ ਮੁਕਾਬਲੇ ’ਚ ਇੱਕ ਹੋਰ ਭਾਰਤੀ ਖਿਡਾਰਨ ਮਨਪ੍ਰੀਤ ਕੌਰ ਪੰਜਵੇਂ ਸਥਾਨ ’ਤੇ ਰਹੀ। ਇਸੇ ਦੌਰਾਨ ਭਾਰਤੀ ਦੌੜਾਕ ਹਿਮਾਸ਼ੀ ਮਲਿਕ ਔਰਤਾਂ ਦੀ 400 ਮੀਟਰ ਦੌੜ ਦੀ ਤੀਜੀ ਹੀਟ ’ਚ 57.82 ਸਕਿੰਟ ਦੇ ਸਮੇਂ ਨਾਲ ਪੰਜਵੇਂ ਸਥਾਨ ’ਤੇ ਰਹੀ ਤੇ ਫਾਈਨਲ ਲਈ ਕੁਆਲੀਫਾਈ ਨਾ ਸਕੀ। ਜਦਕਿ ਇਸੇ ਮੁਕਾਬਲੇ ’ਚ ਐਸ਼ਵਰਿਆ ਮਿਸ਼ਰਾ ਨੇ ਦੂਜੀ ਹੀਟ ’ਚ 52.73 ਸਕਿੰਟ ਦਾ ਸਮਾਂ ਕੱਢਦਿਆਂ ਫਾਈਨਲ ਰਾਊਂਡ ਲਈ ਕੁਆਲੀਫਾਈ ਕਰ ਲਿਆ ਹੈ।

Total Views: 198 ,
Real Estate