ਗੁਜਰਾਤ ‘ਚ 800 ਕਰੋੜ ਦੀ 80 ਕਿਲੋ ਕੋਕੀਨ ਜ਼ਬਤ

ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਗਾਂਧੀਧਾਮ ਸ਼ਹਿਰ ਨੇੜੇ ਇਕ ਖਾੜੀ ਦੇ ਕੰਢਿਓਂ 80 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਗਈ ਹੈ ਜਿਸ ਦੀ ਕੀਮਤ ਲਗਭਗ 800 ਕਰੋੜ ਰੁਪਏ ਹੈ। ਪੁਲੀਸ ਅਨੁਸਾਰ ਇਸ ਪਾਬੰਦੀਸ਼ੁਦੀ ਪਦਾਰਥ ਦੇ ਇਕ-ਇਕ ਕਿਲੋ ਦੇ 80 ਪੈਕਟ ਬਰਾਮਦ ਹੋਏ ਹਨ। ਕੱਛ ਮੰਡਲ ਦੇ ਐੱਸਪੀ ਸਾਗਰ ਬਾਗਮਾਰ ਨੇ ਦੱਸਿਆ ਕਿ ਫੜੇ ਜਾਣ ਦੇ ਡਰੋਂ ਤਸਕਰਾਂ ਨੇ ਪੈਕਟ ਸੁੱਟ ਦਿੱਤੇ ਹੋਣਗੇ ਕਿਉਂਕਿ ਇਸ ਇਲਾਕੇ ਵਿੱਚ ਪੁਲੀਸ ਪਹਿਲਾਂ ਹੀ ਸਰਗਰਮ ਹੈ। ਉਨ੍ਹਾਂ ਦੱਸਿਆ ਕਿ ਕੋਕੀਨ ਨੂੰ ਗਾਂਧੀਧਾਮ ਸ਼ਹਿਰ ਨੇੜੇ ਪਿੰਡ ਮਿਥੀ ਰੋਹਰ ਨੇੜਲੀ ਖਾੜੀ ਦੇ ਕਿਨਾਰੇ ਸੁੱਟਿਆ ਗਿਆ ਸੀ।

Total Views: 145 ,
Real Estate