
ਆਈਪੀਐੱਸ ਅਧਿਕਾਰੀ ਪਵਨ ਕੁਮਾਰ ਰਾਏ ਕੈਨੇਡਾ ਸਥਿਤ ਭਾਰਤੀ ਹਾਈ ਕਮਿਸ਼ਨਰ ਦੇ ਦਫ਼ਤਰ ਵਿੱਚ ਤਾਇਨਾਤ ਅਜਿਹਾ ਅਧਿਕਾਰੀ ਹੈ ਜੋ ਕਿ ਹਰਦੀਪ ਨਿੱਝਰ ਕਤਲ ਮਾਮਲੇ ਨੂੰ ਲੈ ਕੇ ਸੁਰਖ਼ੀਆਂ ਵਿੱਚ ਆਇਆ ਹੈ ਇਹ ਅਧਿਕਾਰੀ ਪੰਜਾਬ ਕਾਡਰ ਨਾਲ ਸਬੰਧਤ । ਉਹ ਪਿਛਲੇ ਸਮੇਂ ਤੋਂ ਕੈਨੇਡਾ ਦੇ ਸਫਾਰਤਖਾਨੇ ਵਿੱਚ ਤਾਇਨਾਤ ਹੈ। ਇਸੇ ਅਧਿਕਾਰੀ ਨੂੰ ਕੈਨੇਡੀਅਨ ਸਰਕਾਰ ਨੇ ਭਾਰਤ ਵਾਪਸ ਜਾਣ ਲਈ ਕਿਹਾ ਹੈ। ਪੰਜਾਬ ਕਾਡਰ ਦਾ ਇੱਕ ਹੋਰ ਆਈਪੀਐੱਸ ਅਧਿਕਾਰੀ ਵੀ ਇਸੇ ਸਫਾਰਤਖਾਨੇ ਵਿੱਚ ਪਿਛਲੇ ਸਮੇਂ ਤੋਂ ਤਾਇਨਾਤ ਹੈ। ਰਾਏ 1997 ਬੈਚ ਦਾ ਪੁਲੀਸ ਅਧਿਕਾਰੀ ਹੈ ਜੋ ਕਿ ਬਿਹਾਰ ਰਾਜ ਨਾਲ ਸਬੰਧਤ ਹੈ। ਉਹ ਪੰਜਾਬ ਵਿੱਚ ਜਲੰਧਰ, ਤਰਨਤਾਰਨ ਅਤੇ ਮੋਗਾ ਜ਼ਿਲ੍ਹਿਆਂ ਦੇ ਐੱਸਐੱਸਪੀ ਵਜੋਂ ਸੇਵਾਵਾਂ ਨਿਭਾਅ ਚੁੱਕਾ ਹੈ। ਉਹ ਸਾਲ 2010 ਵਿੱਚ ਕੇਂਦਰੀ ਡੈਪੂਟੇਸ਼ਟਨ ’ਤੇ ਗਿਆ ਸੀ। ਉਸ ਤੋਂ ਬਾਅਦ ਰਾਏ ਦੀ ਤਾਇਨਾਤੀ ‘ਰਾਅ’ ਵਿੱਚ ਹੋਈ ਸੀ।
Total Views: 340 ,
Real Estate



















