ਦੇਸ਼ ’ਚ 23 ਨਵੇਂ ਸੈਨਿਕ ਸਕੂਲ,ਪੰਜਾਬ ਨੂੰ ਨਹੀਂ ਮਿਲਿਆ ਕੋਈ ਨਵਾਂ ਸੈਨਿਕ ਸਕੂਲ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੇਸ਼ ’ਚ 23 ਨਵੇਂ ਸੈਨਿਕ ਸਕੂਲ ਕਾਇਮ ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਇਹ ਸਕੂਲ ਭਾਈਵਾਲੀ ਤਹਿਤ ਚੱਲਣਗੇ। ਨਵੇਂ ਸਕੂਲ ਸਬੰਧਤ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਹੋਣ ਦੇ ਨਾਲ-ਨਾਲ ਸੈਨਿਕ ਸਕੂਲ ਸੁਸਾਇਟੀ ਅਧੀਨ ਕੰਮ ਕਰਨਗੇ। ਨਵੇਂ ਸੈਨਿਕ ਸਕੂਲ ਸੁਸਾਇਟੀ ਵੱਲੋਂ ‘ਪਾਰਟਨਰਸ਼ਿਪ ਮੋਡ ਤਹਿਤ ਤੈਅ ਨਿਯਮਾਂ-ਹਦਾਇਤਾਂ’ ਦੀ ਪਾਲਣਾ ਕਰਨਗੇ। ਰੱਖਿਆ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਸਰਕਾਰ ਨੇ ਗੈਰ ਸਰਕਾਰੀ ਸੰਗਠਨਾਂ (ਐੱਨਜੀਓ), ਪ੍ਰਾਈਵੇਟ ਸਕੂਲਾਂ ਤੇ ਰਾਜ ਸਰਕਾਰਾਂ ਨਾਲ ਭਾਈਵਾਲੀ ਕਰ ਕੇ 100 ਨਵੇਂ ਸੈਨਿਕ ਸਕੂਲ ਕਾਇਮ ਕਰਨ ਦੇ ਉੱਦਮ ਨੂੰ ਪ੍ਰਵਾਨਗੀ ਦਿੱਤੀ ਹੈ। ਕੁਝ ਇੱਕ ਸੂਬਿਆਂ ਨੂੰ ਇੱਕ ਤੋਂ ਵੱਧ ਅਤੇ 4-4 ਨਵੇਂ ਸਕੂਲ ਦਿੱਤੇ ਗਏ ਹਨ ਪਰ ਪੰਜਾਬ ਦਾ ਨਾ ਇਸ ਸੂਚੀ ਵਿੱਚ ਨਹੀਂ ਹੈ .

Total Views: 275 ,
Real Estate