ਬ੍ਰਿਟੇਨ ਦੇ ਸ਼ਹਿਰ ਵਾਲਵਸਾਲ ‘ਚ ਵੀਰਵਾਰ ਨੂੰ ਇੱਕ ਅਮੇਰੀਕਨ ਬੁਲੀ ਕੁੱਤੇ ਦੇ ਹਮਲੇ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ। ਅਤੇ ਸ਼ਨੀਵਾਰ ਨੂੰ, ਬਰਮਿੰਘਮ ਦੇ ਬੋਰਡਸਲੇ ਗ੍ਰੀਨ ਵਿੱਚ ਇੱਕ 11 ਸਾਲ ਦੀ ਬੱਚੀ ਵੀ ਇੱਕ ਅਮੇਰੀਕਨ ਬੁਲੀ ਕੁੱਤੇ ਦੇ ਹਮਲੇ ਦਾ ਸ਼ਿਕਾਰ ਹੋ ਗਈ।ਇੱਕ ਹਫ਼ਤੇ ਵਿੱਚ ਲਗਾਤਾਰ ਦੋ ਹਮਲਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕੁੱਤਿਆਂ ਦੀ ਇਸ ਨਸਲ ਉੱਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ।ਪ੍ਰਧਾਨ ਮੰਤਰੀ ਨੇ ਕਿਹਾ ਕਿ ਇੰਗਲੈਂਡ, ਵੇਲਜ਼ ਅਤੇ ਸਕਾਟਲੈਂਡ ਵਿੱਚ ਲਾਗੂ ਕਾਨੂੰਨ ਤਹਿਤ ਸਾਲ ਦੇ ਅੰਤ ਤੱਕ ਕੁੱਤਿਆਂ ‘ਤੇ ਪਾਬੰਦੀ ਲਗਾ ਦਿੱਤੀ ਜਾਵੇਗੀ।
Total Views: 183 ,
Real Estate



















