
ਮੈਨੀਟੋਬਾ ਸੂਬਾਈ ਚੋਣਾਂ ਲਈ ਪੰਜਾਬੀ ਮੂਲ ਦੇ 9 ਉਮੀਦਵਾਰ ਮੈਦਾਨ ਵਿੱਚ ਹਨ, ਇੱਥੇ 3 ਅਕਤੂਬਰ ਨੂੰ ਸਾਰੇ 57 ਹਲਕਿਆਂ ਵਿੱਚ ਵੋਟਾਂ ਪੈਣਗੀਆਂ। ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ (ਪੀ.ਸੀ) ਨੇ ਬੁਰੋਜ਼ ਤੋਂ ਨਵਰਾਜ ਬਰਾੜ, ਦਿ ਮੈਪਲਜ਼ ਤੋਂ ਸੁਮਿਤ ਚਾਵਲਾ, ਸੇਂਟ ਬੋਨੀਫੇਸ ਤੋਂ ਕੀਰਤ ਹੇਅਰ ਅਤੇ ਫੋਰਟ ਰਿਚਮੰਡ ਤੋਂ ਪਰਮਜੀਤ ਸ਼ਾਹੀ ਨੂੰ ਮੈਦਾਨ ਵਿੱਚ ਉਤਾਰਿਆ ਹੈ। ਉੱਥੇ ਨਿਊ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ) ਨੇ ਬਰੋਜ਼ ਤੋਂ ਮੌਜੂਦਾ ਵਿਧਾਇਕ ਦਿਲਜੀਤ ਬਰਾੜ, ਮੈਕ ਫਿਲਿਪਸ ਤੋਂ ਜਸਦੀਪ ਦੇਵਗਨ ਅਤੇ ਦਿ ਮੈਪਲਜ਼ ਤੋਂ ਮੌਜੂਦਾ ਵਿਧਾਇਕ ਮਿੰਟੂ ਬਰਾੜ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਕ ਹੋਰ ਪੰਜਾਬੀ ਮਨਜੀਤ ਕੌਰ ਗਿੱਲ ਗਰੀਨ ਪਾਰਟੀ ਦੀ ਟਿਕਟ ‘ਤੇ ਵੇਵਰਲੀ ਤੋਂ ਚੋਣ ਲੜ ਰਹੀ ਹੈ ਅਤੇ ਅਮਰਜੀਤ ਸਿੰਘ ਸਾਊਥਡੇਲ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।
Total Views: 170 ,
Real Estate



















