ਮੈਕਸੀਕੋ ਨੇ ਅਜਿਹਾ ਦਾਅਵਾ ਕੀਤਾ ਹੈ, ਜਿਸ ਨੇ ਪੂਰੀ ਦੁਨੀਆ ‘ਚ ਹਲਚਲ ਮਚਾ ਦਿੱਤੀ ਹੈ। ਪਹਿਲੀ ਵਾਰ ਵਿਗਿਆਨੀ ਏਲੀਅਨ ਦੀ ਕਥਿਤ ਡੈੱਡ ਬਾਡੀ ਦੁਨੀਆ ਦੇ ਸਾਹਮਣੇ ਲੈ ਕੇ ਆਏ ਹਨ।ਮੈਕਸੀਕੋ ਦੀ ਸੰਸਦ ‘ਚ ਮੰਗਲਵਾਰ ਨੂੰ ਦੋ ਏਲੀਅਨਾਂ ਦੀਆਂ ਲਾਸ਼ਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਦੋਵਾਂ ਏਲੀਅਨਾਂ ਦੀਆਂ ਲਾਸ਼ਾਂ 1000 ਸਾਲ ਤੋਂ ਵੱਧ ਪੁਰਾਣੀਆਂ ਹਨ। ਹੁਣ ਇਸ ਦਾਅਵੇ ਨੇ ਏਲੀਅਨਜ਼ ਦੀ ਮੌਜੂਦਗੀ ਨੂੰ ਲੈ ਕੇ ਦੁਨੀਆ ‘ਚ ਨਵੀਂ ਬਹਿਸ ਛੇੜ ਦਿੱਤੀ ਹੈ। ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਏਲੀਅਨਾਂ ਦੀਆਂ ਇਹ ਲਾਸ਼ਾਂ ਪੇਰੂ ਦੇ ਕੁਜ਼ਕੋ ਤੋਂ ਬਰਾਮਦ ਕੀਤੀਆਂ ਗਈਆਂ ਹਨ। ਵਿਗਿਆਨੀਆਂ ਨੇ ਮੈਕਸੀਕੋ ਦੀ ਸੰਸਦ ਵਿੱਚ ਇੱਕ ਅਧਿਕਾਰਤ ਪ੍ਰੋਗਰਾਮ ਦੌਰਾਨ ਦੋ ਕਥਿਤ ਏਲੀਅਨਾਂ ਦੀਆਂ ਲਾਸ਼ਾਂ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ।
Total Views: 1011 ,
Real Estate
















