ਮੈਂ ਕ੍ਰਿਸ਼ਨ ਨੂੰ ਜਾਣਨ ਤੋਂ ਪਹਿਲਾਂ ਓਹਦੇ ਨਾਮ ‘ਤੇ ਮਸ਼ਕਰੀ ਕਰਦੀ ਸੀ

ਮੈਂ ਕ੍ਰਿਸ਼ਨ ਨੂੰ ਜਾਣਨ ਤੋਂ ਪਹਿਲਾਂ ਓਹਦੇ ਨਾਮ ‘ਤੇ ਮਸ਼ਕਰੀ ਕਰਦੀ ਸੀ, ਇਹਨੂੰ ਮੇਰੀ ਅਗਿਆਨਤਾ ਦਾ ਹਿੱਸਾ ਸਮਝਣਾ… ਕੁਝ ਸਾਲ ਪਹਿਲਾਂ ਜਦ ਮੈਂ ਕ੍ਰਿਸ਼ਨ ਬਾਰੇ ਪੜ੍ਹਨ ਲੱਗੀ ਤਾਂ ਸਮਝ ਆਇਆ ਕਿ ਇਹਦੇ ਬਾਰੇ ਤੁਹਾਨੂੰ ਕੋਈ ਦੂਜਾ ਨਹੀਂ ਦੱਸ ਸਕਦਾ… ਜੇ ਮਿਲਣ ਦੀ ਚਾਹ ਐ ਤਾਂ ਆਪ ਈ ਯਤਨ ਕਰਨਾ ਪੈਣੈ… ਕ੍ਰਿਸ਼ਨ ਕੋਈ ਧਰਮ ਨਹੀਂ, ਮਜ਼ਹਬ ਨਹੀਂ… ਕ੍ਰਿਸ਼ਨ ਨੂੰ ਸਰੀਰ ਵਾਂਗੂ ਦੇਖਣਾ ਵੀ ਇਕ ਦਾਇਰੇ ਤੋਂ ਵੱਧ ਕੁਝ ਨਹੀਂ… ਜੇ ਕ੍ਰਿਸ਼ਨ ਨੂੰ ਕੋਈ ਬੱਸ ਗੋਪੀਆਂ ਨਾਲ ਘਿਰਿਆ ਦੇਖਦਾ ਤਾਂ ਉਹ ਆਪਣੇ ਕਾਮ ਦੇ ਚਸ਼ਮੇ ਕਰਕੇ ਦੇਖ ਰਿਹੈ, ਕਿਉਂਕਿ ਸਾਡਾ ਅੰਦਰ ਹਰ ਚੀਜ਼ ‘ਚ ਵਾਸਨਾ ਦੇਖਣ ਦਾ ਆਦੀ ਐ…ਕ੍ਰਿਸ਼ਨ ਜਿਹਾ ਕੋਈ ਦੋਸਤ ਨਹੀਂ… ਓਹਦੇ ਜਿਹਾ ਕੋਈ ਪ੍ਰੇਮੀ ਨਹੀਂ… ਔਰਤ ਨੂੰ ਜਿੱਡਾ ਵੱਡਾ ਮਾਣ ਕ੍ਰਿਸ਼ਨ ਨੇ ਦਿੱਤਾ ਉਹਦਾ ਮੁਕਾਬਲਾ ਨਹੀਂ ਕੋਈ ਕ੍ਰਿਸ਼ਨ ਦੇ ਪ੍ਰੇਮ ‘ਚ ਅੱਜ ਵੀ ਲੋਕ ਰਾਧਾ ਨੂੰ ਯਾਦ ਕਰਦੇ ਹੋਏ “ਰਾਧੇ ਰਾਧੇ” ਜੱਪਦੇ ਨੇ…ਓਹਦੇ ਜਿਹਾ ਕੋਈ ਆਸ਼ਿਕ ਨਹੀਂ… ਓਹਦੇ ਵਰਗਾ ਪੁੱਤ ਵੀ ਨਹੀਂ ਕੋਈ… ਓਹਦੇ ਵਰਗਾ ਕੋਈ ਪਤੀ ਨਹੀਂ… ਓਹਦੇ ਵਰਗਾ ਭਰਾ ਨਹੀਂ ਕੋਈ… ਇਹ ਤਾਂ ਹੋਈ ਰਿਸ਼ਤਿਆਂ ਦੀ ਗੱਲ… ਓਹਦੇ ਵਰਗਾ ਕੋਈ ਸਮਾਜ ਸੁਧਾਰਕ ਨਹੀਂ… ਰਾਜਨੀਤੀ ‘ਚ ਜੇ ਪੈਰ ਪਾਉਣਾ ਚਾਹੁੰਦੇ ਓ ਤਾਂ ਕ੍ਰਿਸ਼ਨ ਨੂੰ ਪੜ੍ਹਨਾ, ਇਹਦੇ ਵਰਗੀਆਂ ਨੀਤੀਆਂ ਕੋਈ ਨਹੀਂ ਬਣਾ ਸਕਿਆ, ਓਹਦੇ ਜਿੱਡਾ ਵਿਦਵਾਨ ਨਹੀਂ ਮਿਲਦਾ ਕੋਈ… ਇਹਨਾਂ ਸਾਰੀਆਂ ਚੀਜ਼ਾਂ ਨੂੰ ਪੜ੍ਹਨ ਤੇ ਸਮਝਣ ਲਈ ਪਹਿਲਾਂ ਹਉਮੈ ਤਿਆਗਣੀ ਪੈਣੀ ਐ… ਕੋਸ਼ਿਸ਼ ਕਰਨਾ ਜ਼ਿੰਦਗੀ ‘ਚ ਘੱਟੋ-ਘੱਟ ਇੱਕ ਵਾਰੀ ਭਗਵਤ ਗੀਤਾ ਤੇ ਮਹਾਂਭਾਰਤ ਜ਼ਰੂਰ ਪੜਿਓ!
ਪਰ ਲਾਜ਼ਮੀ ਐ ਕਿ ਆਪ ਪੜ੍ਹਨਾ ਕਿਸੇ ਤੋਂ ਨਹੀਂ ਸੁਣਨਾ…ਬਾਕੀ ਗੱਲਾਂ ਸਾਰੀਆਂ ਛੱਡੋ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਸਵਾਲਾਂ ਦੇ ਜਵਾਬ ਕ੍ਰਿਸ਼ਨ ਬੋਲ ਕੇ ਦੇਏਗਾ,ਮੇਰਾ ਵਾਅਦਾ ਐ ਪਰ ਸ਼ਰਤ ਇਹ ਕਿ ਵਿਦਿਆਰਥੀ ਬਣ ਕੇ ਜਾਣਾ ਵਿਦਵਾਨ ਬਣ ਕੇ ਨਹੀਂ… “ਮੈਂ” ਮਾਰਨੀ ਔਖੀ ਐ ਪਰ ਜੇ ਚਾਹੁੰਦੇ ਓ ਕੁਝ ਜਾਨਣਾ ਤਾਂ ਕਰਨਾ ਪੈਣਾ!
ਕ੍ਰਿਸ਼ਨ ਜਨਮਅਸ਼ਟਮੀ ਦੀਆਂ ਵਧਾਈਆਂ
ਤੁਹਾਡੇ ਮਨ ਰੌਸ਼ਨ ਹੋਣ
Vishal Deep ਵਿਸ਼ਾਲ ਦੀਪ❤️
Total Views: 689 ,
Real Estate