ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਆਪਣੇ ਮੰਤਰੀ ਮੰਡਲ ਵਿਚ ਵੱਡਾ ਰੱਦੋ-ਬਦਲ ਕਰਦਿਆਂ ਪ੍ਰਭਮੀਤ ਸਿੰਘ ਸਰਕਾਰੀਆ ਨੂੰ ਟ੍ਰਾਂਸਪੋਰਟੇਸ਼ਨ ਮੰਤਰਾਲਾ ਸੌਂਪਿਆ ਹੈ ਜਦਕਿ ਸਟੀਵ ਕਲਾਰਕ ਦੇ ਅਸਤੀਫ਼ੇ ਕਾਰਨ ਖਾਲੀ ਹਾਊਸਿੰਗ ਮੰਤਰੀ ਦੀ ਕੁਰਸੀ ਪੌਲ ਕਲੈਂਡਰਾ ਨੂੰ ਸੌਂਪੀ ਗਈ ਹੈ। ਟ੍ਰਾਂਸਪੋਰਟੇਸ਼ਨ ਮੰਤਰਾਲਾ ਕੈਰੋਲਾਈਨ ਮਲਰੋਨੀ ਕੋਲ ਸੀ ਜੋ ਐਗਲੰਟਨ ਕਰੌਸਟਾਊਨ ਦੀ ਉਸਾਰੀ ਦੇ ਮੁੱਦੇ ‘ਤੇ ਵਿਵਾਦਾਂ ਵਿਚ ਆ ਗਏ ਅਤੇ ਇਸੇ ਦੌਰਾਨ ਗਰੀਨ ਬੈਲਟ ਵਿਵਾਦ ਪੂਰੀ ਤਰ੍ਹਾਂ ਭਖ ਗਿਆ। ਪ੍ਰੀਮੀਅਰ ਡਗ ਫੋਰਡ ਵੱਲੋਂ ਹਰ ਵਿਵਾਦ ਤੋਂ ਦੂਰ ਰਹਿਣ ਦੇ ਯਤਨ ਤਹਿਤ ਟ੍ਰਾਂਸਪੋਰਟੇਸ਼ਨ ਵਰਗਾ ਅਹਿਮ ਮੰਤਰਾਲਾ ਪ੍ਰਭਮੀਤ ਸਿੰਘ ਸਰਕਾਰੀਆਂ ਨੂੰ ਸੌਂਪਣ ਦਾ ਫੈਸਲਾ ਲਿਆ। ਦੂਜੇ ਪਾਸੇ ਸਟੈਨ ਚੋਅ ਨੂੰ ਲੌਂਗ ਟਰਮ ਕੇਅਰ ਮੰਤਰੀ ਬਣਾਇਆ ਗਿਆ ਹੈ ਜਦਕਿ ਨੀਨਾ ਤਾਂਗੜੀ ਛੋਟੇ ਕਾਰੋਬਾਰਾਂ ਬਾਰੇ ਸਹਾਇਕ ਮੰਤਰੀ ਹੋਣਗੇ।
Total Views: 238 ,
Real Estate



















