ਜਾਅਲੀ ਆਧਾਰ ਤੇ ਪੈਨ ਕਾਰਡ ਬਣਾਉਣ ਵਾਲੇ 2 ਗ੍ਰਿਫ਼ਤਾਰ

ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਇੱਕ ਵੈੱਬਸਾਈਟ ਦੀ ਵਰਤੋਂ ਕਰ ਕੇ ਫਰਜ਼ੀ ਆਧਾਰ, ਪੈਨ ਕਾਰਡ ਅਤੇ ਵੋਟਰ ਆਈਡੀ ਕਾਰਡ ਬਣਾਉਣ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਇਹ ਮਾਮਲਾ ਕੌਮੀ ਸੁਰੱਖਿਆ ਲਈ ਗੰਭੀਰ ਖਤਰਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸਰਕਾਰੀ ਸੂਚਨਾ ਹਾਸਲ ਕਰ ਰਹੇ ਸਨ, ਜੋ ਗੈਰ-ਕਾਨੂੰਨੀ ਅਤੇ ਇੱਕ ਗੰਭੀਰ ਮੁੱਦਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਆਧਾਰ ਅਤੇ ਪੈਨ ਕਾਰਡ ਵਰਗੇ ਕਰੀਬ ਦੋ ਲੱਖ ਪਛਾਣ ਪੱਤਰ ਫਰਜ਼ੀ ਤਰੀਕੇ ਨਾਾਲ ਤਿਆਰ ਕੀਤੇ ਅਤੇ ਹਰ ਪਛਾਣ ਪੱਤਰ 15 ਤੋਂ 200 ਰੁਪਏ ’ਚ ਵੇਚ ਦਿੱਤੇ। ਸਹਾਇਕ ਪੁਲੀਸ ਕਮਿਸ਼ਨਰ (ਆਰਥਿਕ ਅਪਰਾਧ ਵਿੰਗ) ਵੀ.ਕੇ. ਪਰਮਾਰ ਨੇ ਦੱਸਿਆ ਕਿ ਇੱਕ ਪ੍ਰਾਈਵੇਟ ਸੈਕਟਰ ਬੈਂਕ ਦੇ ਅਧਿਕਾਰੀਆਂ ਦੀ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਦੋ ਹਫ਼ਤੇ ਪਹਿਲਾਂ ਜਾਅਲਸਾਜ਼ੀ ਅਤੇ ਧੋਖਾਧੜੀ ਦੇ ਦੋਸ਼ਾਂ ਹੇਠ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

Total Views: 124 ,
Real Estate