ਸੂਰਜ ਦੇ ਅਧਿਐਨ ਲਈ ਭੇਜੇ ਜਾਣ ਵਾਲੇ ਭਾਰਤ ਦੇ ਪਹਿਲੇ ਮਿਸ਼ਨ ‘ਆਦਿੱਤਿਆ ਐਲ1’ ਦੇ ਲਾਂਚ ਲਈ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਇਸ ਨੂੰ ਪੀਐੱਸਐਲਵੀ ਰਾਕੇਟ ਨਾਲ ਦਾਗਿਆ ਜਾਣਾ ਹੈ। ਇਹ ਮਿਸ਼ਨ ਅੱਜ 2 ਸਤੰਬਰ ਨੂੰ ਸਵੇਰੇ 11.50 ’ਤੇ ਲਾਂਚ ਹੋਵੇਗਾ। ਇਸਰੋ ਨੇ ਐਕਸ (ਪਹਿਲਾਂ ਟਵਿੱਟਰ) ਉਤੇ ਦੱਸਿਆ, ‘ਪੀਐੱਸਐਲਵੀ-ਸੀ57/ਆਦਿੱਤਿਆ-ਐਲ1 ਮਿਸ਼ਨ: 2 ਸਤੰਬਰ 2023 ਨੂੰ 11.50 ’ਤੇ ਲਾਂਚ ਲਈ ਪੁੱਠੀ ਗਿਣਤੀ ਸ਼ੁਰੂ।’ ਪੁਲਾੜ ਏਜੰਸੀ ਨੇ ਦੱਸਿਆ ਕਿ 23 ਘੰਟੇ 40 ਮਿੰਟ ਦਾ ‘ਕਾਊਂਟਡਾਊਨ’ ਕੱਲ੍ਹ ਦੁਪਹਿਰੇ 12.10 ’ਤੇ ਸ਼ੁਰੂ ਹੋਇਆ ਹੈ। ਇਸਰੋ ਦੇ ਚੇਅਰਮੈਨ ਐੱਸ. ਸੋਮਨਾਥ ਨੇ ਪਹਿਲਾਂ ਦੱਸਿਆ ਸੀ ਕਿ ਮਿਸ਼ਨ ਸਟੀਕ ਰੇਡੀਅਸ ਉਤੇ ਪਹੁੰਚਣ ਵਿਚ 125 ਦਿਨ ਲਏਗਾ।
Total Views: 150 ,
Real Estate



















