ਨਵੇਂ ਅੰਦਾਜ਼ Royal Enfield Bullet 350 ਲਾਂਚ

ਰਾਇਲ ਐਨਫੀਲਡ ਨੇ ਬੁਲੇਟ 350 ਨੂੰ ਨਵੇਂ ਰੰਗ ਨਾਲ ਲਾਂਚ ਕੀਤਾ ਹੈ। ਜਿਸ ਦੀ ਕੀਮਤ 1,73,562 ਰੁਪਏ ਐਕਸ-ਸ਼ੋਰੂਮ ਰੱਖੀ ਗਈ ਹੈ। ਇਸ ਨੂੰ ਮਿਲਟਰੀ ਰੈੱਡ ਅਤੇ ਮਿਲਟਰੀ ਬਲੈਕ ਕਲਰ ‘ਚ ਖਰੀਦਿਆ ਜਾ ਸਕਦਾ ਹੈ। ਜਦੋਂ ਕਿ ਇਸ ਦਾ ਮਿਡ-ਸਪੈਕ ਵੇਰੀਐਂਟ ਸਟੈਂਡਰਡ ਮਰੂਨ ਅਤੇ ਬਲੈਕ ਕਲਰ ‘ਚ 1,97,436 ਰੁਪਏ ਦੀ ਐਕਸ-ਸ਼ੋਰੂਮ ਕੀਮਤ ‘ਤੇ ਉਪਲੱਬਧ ਹੋਵੇਗਾ ਅਤੇ ਟਾਪ ਆਫ ਦ ਲਾਈਨ ਵੇਰੀਐਂਟ ਬਲੈਕ ਗੋਲਡ ਫਿਨਿਸ਼ ‘ਚ 2,15,801 ਰੁਪਏ ਦੀ ਕੀਮਤ ‘ਤੇ ਉਪਲੱਬਧ ਹੋਵੇਗਾ। ਨਵੇਂ 2023 ਬੁਲੇਟ 350 ਵਿੱਚ 349 ਸੀਸੀ ਏਅਰ-ਆਇਲ ਕੁਲਡ,ਸਿੰਗਲ ਸਿਲੰਡਰ ਇੰਜਣ ਦਿੱਤਾ ਗਿਆ ਹੈ ਜੋ ਮੀਟੀਓਰ, ਕਲਾਸਿਕ ਤੇ ਹੰਟਰ 350 ਮਾਡਲ ਵਿੱਚ ਪਹਿਲਾਂ ਤੋਂ ਹੀ ਮੌਜੂਦ ਹੈ, ਜੋ ਕਿ ਮੋਟਰਸਾਈਕਲ ਨੂੰ 6,100 rpm ਤੇ 20.48 bhp ਤੇ 4,000 rpm ਤੇ 27 NM ਦਾ ਟਾਕਰ ਜਨਰੇਟ ਕਰਦਾ ਹੈ। ਇੰਜਣ ਨੂੰ 5 ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਰਾਇਲ ਐਨਫੀਲਡ ਨੇ ਬੁਲੇਟ 350 ਦੇ ਡਿਜ਼ਾਈਨ ਵਿੱਚ ਸਿਰਫ਼ ਮਾਮੂਲੀ ਬਦਲਾਅ ਕੀਤੇ ਹਨ। ਇਹ ਹੁਣ ਥੋੜਾ ਲੰਬਾ ਫਰੰਟ ਫੈਂਡਰ ਪ੍ਰਾਪਤ ਕਰਦਾ ਹੈ, ਟੈਂਕ ਦੀ ਸ਼ਕਲ ਨੂੰ ਥੋੜਾ ਬਦਲਿਆ ਗਿਆ ਹੈ, ਅਤੇ ਸੀਟ ਨੂੰ ਵੀ ਬਦਲਿਆ ਗਿਆ ਹੈ।

Total Views: 215 ,
Real Estate