ਕਾਰ ਅਤੇ ਟਰੱਕ ਦੀ ਭਿਆਨਕ ਟੱਕਰ ਦੌਰਾਨ ਆਸਟ੍ਰੇਲੀਆ ‘ਚ 4 ਜਾਣਿਆਂ ਦੀ ਦਰਦਨਾਕ ਮੌਤ

ਵਿਕਟੋਰੀਆ ‘ਚ ਵਾਪਰੇ ਇੱਕ ਭਿਆਨਕ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਸ ਦਾ ਮੰਨਣਾ ਹੈ ਕਿ ਸਵੇਰੇ ਕਰੀਬ 10:30 ਵਜੇ ਚਿਲਟਰਨ ਵਿਚ ਵੈਂਕੇਸ ਰੋਡ ਦੇ ਚੌਰਾਹੇ ‘ਤੇ ਹਿਊਮ ਹਾਈਵੇਅ ‘ਤੇ ਇੱਕ ਕਾਰ ਅਤੇ ਬੀ-ਡਬਲ ਟਰੱਕ ਦੀ ਟੱਕਰ ਹੋ ਗਈ। ਟੱਕਰ ਮਗਰੋਂ ਸੇਡਾਨ ਕਾਰ ‘ਚ ਸਵਾਰ ਚਾਰੇ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਵੋਡੋਂਗਾ ਦੇ ਕਾਰਜਕਾਰੀ ਸੀਨੀਅਰ ਸਾਰਜੈਂਟ ਜੋਏਲ ਹਿਊਜ਼ ਨੇ ਕਿਹਾ ਕਿ ਕਾਰ ਨੇ ਵੈਨਕੇਸ ਰੋਡ ਤੋਂ ਫ੍ਰੀਵੇਅ ‘ਤੇ ਖੱਬੇ ਪਾਸੇ ਮੁੜਨ ਦੀ ਕੋਸ਼ਿਸ਼ ਕੀਤੀ ਜਦੋਂ ਇਹ ਟਰੱਕ ਨਾਲ ਟਕਰਾ ਗਈ।

Total Views: 515 ,
Real Estate